ਮੋਗਾ 16 ਮਈ (ਲਛਮਣਜੀਤ ਸਿੰਘ ਪੁਰਬਾ) : 'ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ' ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਹੋਈ। ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਲਗਭਗ 120 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ।
ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਐਸੋਸੀਏਸ਼ਨ ਵੱਲੋਂ ਮੁਫਤ ਕੈਂਪ ਸੁਰੂ ਕੀਤੇ ਜਾ ਰਹੇ ਹਨ।
ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ:
• ਡਾ. ਜਗਤਾਰ ਸਿੰਘ ਸੇਖੋ: ਸੈੱਲਾਂ ਦਾ ਘਟ ਜਾਣਾ (ਆਈ ਟੀ ਪੀ) ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ।
• ਡਾ. ਪ੍ਰਮਿੰਦਰ ਪਾਠਕ: ਦਵਾਈਆਂ ਦੀ ਬਾਹਰੀ ਵਰਤੋਂ (External Application) ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਿਆ।
• ਡਾ. ਕਮਲਜੀਤ ਕੌਰ ਸੇਖੋ: ਇਲੈਕਟਰੋਹੋਮਿਓਪੈਥੀ ਵਿੱਚ ਵਰਤੇ ਜਾਣ ਵਾਲੇ ਮਹੱਤਵਪੂਰਨ ਪੌਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
• ਡਾ. ਅਵਤਾਰ ਸਿੰਘ ਦੇਵਗਨ: ਸੀ.ਬੀ.ਸੀ. (CBC) ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
• ਡਾ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਸਰੀਰ ਵਿੱਚ ਪਾਣੀ ਦੀ ਘਾਟ ਦੇ ਕਾਰਨ ਅਤੇ ਇਲਾਜ ਬਾਰੇ ਦੱਸਿਆ
• ਡਾ ਜਗਪ੍ਰੀਤ ਸਿੰਘ ਖੋਖਰ : ਮੈਟਾਬਲੋਜਿਮ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਮੀਟਿੰਗ ਦੇ ਦੂਜੇ ਪੜਾਅ ਵਿੱਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ:
ਮੀਟਿੰਗ ਦੌਰਾਨ ਡਾ ਮਨਦੀਪ ਸਿੰਘ ਅਤੇ ਡਾ ਅਮਰਜੀਤ ਸਿੰਘ ਦੁਆਰਾ ਗੁਰਦੇ ਦੇ ਰੋਗ, ਡਾ ਸੁਨੀਲ ਸਹਿਗਲ ਦੁਆਰਾ ਚਮੜੀ ਦੇ ਵੱਖ ਵੱਖ ਰੋਗ, ਡਾ ਜਸਵਿੰਦਰ ਸਿੰਘ ਖਾਣੇ ਵਾਲੀ ਨਾਲੀ ਦਾ ਕੈਂਸਰ, ਡਾ ਕਿਸ਼ੋਰ ਚੰਦ ਦਿਲ ਦੇ ਰੋਗਾਂ, ਡਾ ਮੋਹਨ ਮਿਹਰਾ ਮਾਸ ਦੀਆਂ ਗੰਢਾਂ, ਡਾ ਵੀਰਪਾਲ ਕੌਰ ਦੁਆਰਾ ਬਾਂਝਪਣ ਦੇ ਇਲਾਜ ਸਬੰਧੀ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ।
ਅੰਤ ਪ੍ਰਧਾਨ ਡਾ ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਮੀਟਿੰਗ ਵਿੱਚ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਸੁਰੇਸ਼ ਸ਼ਰਮਾ, ਡਾ. ਵਰਿੰਦਰ ਸਿੰਘ ਮੋਗਾ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਅਰਚਨਾ ਸ਼ਰਮਾ, ਡਾ ਰੋਬਿਨ ਅਰੋੜਾ, ਡਾ. ਐਸਕੇ ਕਟਾਰੀਆ, ਡਾ ਹਰਦੇਵ ਸਿੰਘ ਸੈਨੀ ਆਦਿ ਹਾਜਰ ਸਨ।