ਕੋਟ ਈਸੇ ਖਾਂ, 23 ਜੁਲਾਈ (ਜਸ਼ਨ ):-
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਨੌਜਵਾਨਾਂ ਨੂੰ ਲਾਮਬੰਦ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਉਜਾਗਰ ਕਰਨ ਦੇ ਮਕਸਦ ਨਾਲ "ਨੌਜਵਾਨ ਸ਼ਕਤੀ ਦੇਸ਼ ਦੀ ਭਵਿੱਖ ਸ਼ਕਤੀ" ਦੇ ਬੈਨਰ ਹੇਠ ਇੱਕ ਵਿਸ਼ਾਲ ਯੁਵਾ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਯੁਵਾ ਮੋਰਚਾ ਦੇ ਸੂਬਾ ਇੰਚਾਰਜ, ਐਡਵੋਕੇਟ ਪਰਮਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸੰਮੇਲਨ ਵਿੱਚ ਪਹੁੰਚਣ 'ਤੇ ਐਡਵੋਕੇਟ ਪਰਮਿੰਦਰ ਸਿੰਘ ਬਰਾੜ ਦਾ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਬੇਹੱਦ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਦੀ ਅਗਵਾਈ ਹੇਠ ਸਮੁੱਚੀ ਟੀਮ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ।
ਇਸ ਮੌਕੇ ਸਵਾਗਤ ਕਰਨ ਵਾਲੇ ਪ੍ਰਮੁੱਖ ਆਗੂਆਂ ਵਿੱਚ ਡਾਕਟਰ ਹਰਜੋਤ ਕਮਲ (ਜ਼ਿਲ੍ਹਾ ਪ੍ਰਧਾਨ, ਭਾਰਤੀ ਜਨਤਾ ਪਾਰਟੀ), ਰਾਜਪਾਲ ਠਾਕੁਰ (ਜ਼ਿਲ੍ਹਾ ਜਨਰਲ ਸਕੱਤਰ), ਨਿਧੜਕ ਬਰਾੜ (ਸੀਨੀਅਰ ਆਗੂ), ਵਿਕਾਸ ਗਾਬਾ (ਸੀਨੀਅਰ ਆਗੂ), ਸਤਨਾਮ ਗਿੱਲ, (ਸੀਨੀਅਰ ਆਗੂ),ਮਨਿੰਦਰ ਕੌਰ , ਜਗਦੀਸ਼ ਕੁਮਾਰ ਸਰਕਲ ਪ੍ਰਧਾਨ, ਸੁਸ਼ੀਲ ਅਰੋੜਾ ਪ੍ਰਧਾਨ ਟਰੇਡ ਸੈੱਲ, ਰੋਹਨ ਬਾਵਾ ਜਨਰਲ ਸੈਕਟਰੀ, ਸੋਨੂੰ ਪ੍ਰਜਾਪਤੀ ਜਨਰਲ ਸੈਕਟਰੀ, ਅਮਨ ਅੱਤਰੀ ਯੂਥ ਪ੍ਰਧਾਨ, ਕਰਨ ਬਾਵਾ ਯੂਥ ਵਾਈਸ ਪ੍ਰਧਾਨ, ਸਾਹਿਲ ਬਾਵਾ ਸੈਕਟਰੀ, ਹਰੀਸ਼ ਸ਼ਰਮਾ ਵਾਈਸ ਪ੍ਰਧਾਨ, ਦਿਲਪ੍ਰੀਤ ਸ਼ਰਮਾ ਐਗਜੀਕਿਊਟਿਵ ਮੈਂਬਰ ਆਦਿ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਰਕਲ ਕੋਟ ਈਸੇ ਖਾਂ ਤੋਂ ਨੌਜਵਾਨਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਸੰਮੇਲਨ ਦੌਰਾਨ ਪਾਰਟੀ ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਅੱਗੇ ਆਉਣ ਕਿਉਂਕਿ ਨੌਜਵਾਨ ਹੀ ਕਿਸੇ ਵੀ ਦੇਸ਼ ਦਾ ਅਸਲ ਅਤੇ ਸੁਨਹਿਰੀ ਭਵਿੱਖ ਹੁੰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ, ਜਿਸ ਨਾਲ ਪਾਰਟੀ ਕਾਡਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਖ਼ਬਰਾਂ
ਭਾਜਪਾ ਵੱਲੋਂ 'ਨੌਜਵਾਨ ਸ਼ਕਤੀ ਦੇਸ਼ ਦੀ ਭਵਿੱਖ ਸ਼ਕਤੀ' ਵਿਸ਼ੇ 'ਤੇ ਵਿਸ਼ੇਸ਼ ਯੁਵਾ ਸੰਮੇਲਨ ਵਿਚ ਯੁਵਾ ਮੋਰਚਾ ਦੇ ਸੂਬਾ ਇੰਚਾਰਜ ਪਰਮਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ
* ਜ਼ਿਲਾ ਪ੍ਰਧਾਨ ਡਾ . ਹਰਜੋਤ ਕਮਲ, ਵਿਕਾਸ ਗਾਬਾ ਤੇ ਭਾਜਪਾ ਟੀਮ ਵੱਲੋਂ ਸ਼ਾਨਦਾਰ ਸਵਾਗਤ
23 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



