
ਮੋਗਾ 14 ਜੁਲਾਈ (ਸਰਬਜੀਤ ਰੌਲੀ/ ਸ਼ਿੰਦਰ ਸਿੰਘ ਭੂਪਾਲ )
ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸਟੇਟ ਅਵਾਰਡ ਪ੍ਰਾਪਤ ਰਿਟਾਇਰਡ ਹੈਡਮਾਸਟਰ ਅਤੇ ਅਜੀਤ ਅਖ਼ਬਾਰ ਦੇ ਸਾਬਕਾ ਪੱਤਰਕਾਰ ਮਾਸਟਰ ਅਮਰਜੀਤ ਸਿੰਘ ਸੰਧੂ (ਬੱਡੂ ਵਾਲ ਵਾਲੇ) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੈਂਕੜੇ ਦੀ ਤਾਦਾਦ ਵਿੱਚ ਰਿਸ਼ਤੇਦਾਰ, ਦੋਸਤ, ਮਿੱਤਰ, ਸਮਾਜ ਸੇਵੀ, ਸਿੱਖਿਆ ਜਗਤ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।
ਸਿਖਿਆ ਵਿਭਾਗ ਵਲੋਂ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਪ੍ਰਿੰਸੀਪਲ ਅਵਤਾਰ ਸਿੰਘ ਕਰੀਰ , ਪ੍ਰਿੰਸੀਪਲ ਦਰਸ਼ਨ ਸਿੰਘ,ਨੈਸ਼ਨਲ ਅਵਾਰਡੀ ਅਮਰੀਕ ਤਲਵੰਡੀ,ਲੈਕਚਰਾਰ ਸੁਰਜੀਤ
ਸਿੰਘ ਕਾਉਂਕੇ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਮਰਜੀਤ ਸੰਧੂ ਨੇ ਤਮਾਮ ਉਮਰ, ਸਿਖਿਆ ਖੇਤਰ ਵਿਚ ਸਮਰਪਿਤ ਹੋ ਕੇ ਸੇਵਾ ਨਿਭਾਈ।
ਗਾਂਧੀ ਰੋਡ, ਮੋਗਾ ਸਥਿਤ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ, ਜਿੱਥੇ ਅਮਰਜੀਤ ਸਿੰਘ ਸੰਧੂ ਦੇ ਇਕਲੌਤੇ ਪੁੱਤਰ ਸਤਨਾਮ ਸਿੰਘ ਸੰਧੂ (ਕੈਨੇਡਾ) ਨੇ ਚਿਖਾ ਨੂੰ ਅਗਨੀ ਭੇਟ ਕੀਤੀ।
ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਸਤਨਾਮ ਸਿੰਘ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਤੇ ਉਘੇ ਕਾਲਮ ਨਵੀਸ ਐੱਸ ਅਸ਼ੋਕ ਭੌਰਾ ,ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ,ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਖਣਮੁੱਖ ਭਾਰਤੀ ਪੱਤੋਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ,ਅਮਰਜੀਤ ਸਿੰਘ ਗਿੱਲ ਲੰਢੇਕੇ ਸਾਬਕਾ ਜ਼ਿਲ੍ਹਾ ਪ੍ਰਧਾਨ,ਮਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੋਗਾ,ਦੇਵਿੰਦਰ ਸਿੰਘ ਰਣੀਆ ਸੀਨੀਅਰ ਅਕਾਲੀ ਆਗੂ , ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਬਲਰਾਜ ਸਿੰਘ ਖਾਲਸਾ ਹਲਕਾ ਇੰਚਾਰਜ ਧਰਮਕੋਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਮੋਗਾ,ਕਮਲਜੀਤ ਸਿੰਘ ਮੋਗਾ ਕੈਨੇਡਾ , ਰਿੱਕੀ ਅਰੋੜਾ ਆਮ ਆਦਮੀ ਪਾਰਟੀ ,ਸੰਗਠਨ ਇੰਚਾਰਜ ਜਗਦੀਸ਼ ਸ਼ਰਮਾ ,ਦਿਲਬਾਗ ਸਿੰਘ ਹੈਪੀ ਭੁੱਲਰਸਰਕਲ ਪ੍ਰਧਾਨ ,ਗੁਰਮੀਤ ਸਿੰਘ ਗਗੜਾ ਸਰਕਲ ਪ੍ਰਧਾਨ ,ਰਵਦੀਪ ਸੰਘਾ, ਸੁਖਚੈਨ ਰਾਮੂਵਾਲੀਆ ,ਗੁਰਪ੍ਰੀਤਮ ਚੀਮਾ ,ਐੱਮ ਸੀ ਸ਼ਿੰਦਰਪਾਲ ਗਿੱਲ ,ਸਰਪੰਚ ਹਰਭਜਨ ਸਿੰਘ ,ਲਵਜੀਤ ਸਿੰਘ ਦਧਹੁਰ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
ਮੀਡੀਆ ਪਰਿਵਾਰ ਵਲੋਂ ਸੁਰਿੰਦਰ ਪਾਲ ਸਿੰਘ ਜ਼ਿਲਾ ਇੰਚਾਰਜ ਡੇਲੀ ਅਜੀਤ , ਸ਼ਿੰਦਰ ਸਿੰਘ ਭੁਪਾਲ ਪੱਤਰਕਾਰ ਅਜੀਤ , ਗੁਰਪ੍ਰੀਤ ਸਿੰਘ ਗੋਪੀ ਰਾਉਕੇ ਪੱਤਰਕਾਰ ਜਗਬਾਣੀ,ਜੋਰਾ ਸਿੰਘ ਪ੍ਰੇਮ ਸਿੰਘ ਰਿਟਾਇਰਡ ਟੀਚਰ ਯੂਨੀਅਨ ਪੰਜਾਬ ਗਵਰਮੈਂਟ , ਜਰਨੈਲ ਸਿੰਘ, ਹਰਵਿੰਦਰ ਸਿੰਘ, ਪ੍ਰਤਪਾਲ ਸਿੰਘ ਸਰੀਨ, ਸੁਰਜੀਤ ਸਿੰਘ, ਅਜੈਬ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਝੱਖੜ ਸਟੇਟ ਅਵਾਰਡ ,ਬਸੰਤ ਸਿੰਘ ਪ੍ਰਧਾਨ ਰੌਲੀ, ਜਰਨੈਲ ਸਿੰਘ ਬਿੱਟੂ ਸਰਪੰਚ ਰੌਲੀ, ਅਵਤਾਰ ਸਿੰਘ, ਦਰਸ਼ਨ ਸਿੰਘ ਸਾਬਕਾ ਡੀਈਓ, ਗਿਆਨ ਸਿੰਘ ਸਾਬਕਾ DPRO ਮੋਗਾ , ਅੰਗਰੇਜ਼ ਸਿੰਘ ਸੰਘਾ ਡਰੋਲੀ, ਸਰਪੰਚ ਗੁਰਚੰਦ ਸਿੰਘ ਗੋਗੀ ਦੁਸਾਂਝ ਕਨੇਡਾ, ਸਤਵੰਤ ਸਿੰਘ ਬੱਬੂ ਬੁੱਘੀਪੁਰਾ, ਜਸਪ੍ਰੀਤ ਸਿੰਘ ਵਿੱਕੀ ਕੌਂਸਲਰ ਸੰਤ ਨਗਰ ਮੋਗਾ, ਇਕਬਾਲ ਸਿੰਘ ਮਾਂਗਟ ਸਾਬਕਾ ਸਰਪੰਚ ਕਪੂਰੇ, ਜਸਪਾਲ ਸਿੰਘ ਬੱਬੀ ਸੀਨੀਅਰ ਪੱਤਰਕਾਰ ਅਜੀਤ , ਗੁਰਤੇਜ ਸਿੰਘ ਬੱਬੀ ਪੱਤਰਕਾਰ, ਨਵਦੀਪ ਸਿੰਘ ਮਹੇਸਰੀ ਪੱਤਰਕਾਰ ਜੀ ਨਿਊਜ਼, ਹਰਜੀਤ ਸਿੰਘ ਪੱਤਰਕਾਰ ਅਜੀਤ , ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਓ ਪੀ ਅਜ਼ਾਦ ਕਰਾਇਮ ਰਿਪੋਰਟਰ ਜੱਗਬਾਣੀ ,ਯਸ਼ ਚਟਾਨੀ ,ਰੋਹਿਤ ਕੁਮਾਰ ,ਸਾਧੂ ਰਾਮ ਲੰਗੇਆਣਾ , ਇਕਬਾਲ ਕਲਿਆਣ ,ਹਰਬਿੰਦਰ ਭੁਪਾਲ ,ਮੋਹਿੰਦਰ ਸਿੰਘ ਰੱਤੀਆਂ ਪੰਜਾਬੀ ਟ੍ਰਿਬਿਊਨ ,ਅਮੋਲਕ ਕਲਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਸਮਾਜ ਸੇਵੀ ਲੋਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅਮਰਜੀਤ ਸਿੰਘ ਸੰਧੂ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਜਗਸੀਰ ਬਰਾੜ ,ਰਾਜਿੰਦਰਪਾਲ ਗਿੱਲ ,ਚਰਨਜੀਤ ਗੋਂਦਾਰਾ ,ਹੈਪ੍ਪੀ ਫਰਵਾਹਾਂ ,ਗੁਰਸ਼ਰਨ ਸਿੰਘ ਨਾਗੀ ,ਕਿਰਨਦੀਪ ਬੰਬੀਹਾ ,ਹਰਨੇਕ ਰੋਡੇ ,ਤੇਜਿੰਦਰਪਾਲ ਸਿੰਘ ਭਿੰਡਰ ,ਪਰਮਿੰਦਰ ਗਿੱਲ ,ਮੋਹਿੰਦਰ ਇੰਘ ,ਹਰਦੀਪ ਸਿੰਘ ,ਕੁਲਵੰਤ ਸਿੰਘ ,ਰਾਜਵੀਰ ਸੰਧੂ ,ਸੰਜੀਵ ਨਰੂਲਾ ,ਦਰਸ਼ਨ ਮਲ੍ਹੀ ,ਲੈਕਚਰਰ ਜਤਿੰਦਰ ਪਾਲ ਖੋਸਾ,ਜਗਮਿੰਦਰ ਸਿੰਘ ਸਰਾਂ ਕੈਨੇਡਾ ,ਸੁਰਿੰਦਰ ਜੁਨੇਜਾ ,.ਜਸਵਿੰਦਰ ਸਿੰਘ ਸਿੱਧੂ , ਚਰਨਜੀਤ ਸਲੀਨਾ ,ਪ੍ਰੀਤਮ ਸਿੰਘ ,ਸੇਵਾ ਸਿੰਘ ਨੋਰਥ ਅਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਨੇ।
ਸ਼ਿੰਦਰ ਸਿੰਘ ਭੂਪਾਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਜੀਤ ਸਿੰਘ ਸੰਧੂ ਦਾ ਅੰਗੀਠਾ ਸੰਭਾਲਣ ਦੀ ਰਸਮ 15 ਜੁਲਾਈ ਦਿਨ ਬੁੱਧਵਾਰ ਸਵੇਰੇ 9 ਵਜੇ ਕੀਤੀ ਜਾਵੇਗੀ।ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਭੋਗ 17 ਜੁਲਾਈ ਨੂੰ ਪਾਏ ਜਾਣਗੇ।




