ਸਾਵਣ ਆਇਆ ਸਾਵਣ ਆਇਆ
ਸਾਵਣ ਸਾਡੇ ਮਨ ਨੂੰ ਭਾਇਆ।

ਅੰਬਰੀਂ‌ ਬੱਦਲ ਨੱਚਣ ਲੱਗੇ,
ਸਖੀਆਂ ਰਲ ਕੇ ਗਿੱਧਾ ਪਾਇਆ।

ਹੁਣ ਰਹਿਮਤ ਕੀਤੀ ਉਸ ਦਾਤੇ
ਜਿਸ ਅੰਬਰੋਂ ਅੰਮ੍ਰਿਤ ਵਰਸਾਇਆ।

ਘਰਾਂ 'ਚ‌ ਪੱਕਣ ਖੀਰਾਂ ਪੂੜੇ,
ਸਭ‌ ਨੇ ਰਲ ਕੇ ਸਾਉਣ ਮਨਾਇਆ।

ਪਿੱਪਲਾਂ ‌ਉਤੇ ਪੀਂਘਾਂ ਪਾਈਆਂ,
ਮੁਟਿਆਰਾਂ ਨੇ ਰੰਗ ਜਮਾਇਆ।

ਵਣ ਤ੍ਰਿਣ ਸਾਰੇ ਮੌਲਣ‌ ਲੱਗੇ
ਹਰਾ ਕੁਦਰਤ ਨੇ ਸੂਟ ਸਿਲਾਇਆ।

ਧੀਆਂ ਚਲ‌ ਕੇ ਪੇਕੀਂ ਆਈਆਂ,
ਤੀਆਂ ਦਾ ਤਿਉਹਾਰ ਮਨਾਇਆ।

ਗਿੱਧਿਆਂ ਦੇ ਵਿਚ ਕੁੜੀਆਂ ਰਲ ਕੇ,
ਵਸੇ ਬਾਬਲ ਦਾ ਖੇੜਾ‌ ਗਾਇਆ।

ਮੁਬਾਰਕ ਸਾਉਣ‌ ਮਹੀਨਾ ਸਭ ਨੂੰ,
ਇਹ ਤਾਂ ਗਿੱਲ ਦੇ ਮਨ ਨੂੰ ਭਾਇਆ।

ਡਾ ਹਰਬੰਸ ਕੌਰ ਗਿੱਲ
9646449871