ਮੋਗਾ, 28 ਸਤੰਬਰ (ਜਸ਼ਨ )ਸਿਖਿਆ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਲੈਕਚਰਾਰ ਜਤਿੰਦਰਪਾਲ ਸਿੰਘ ਖੋਸਾ ਦੀ ਵਿਭਾਗ ਚੋਂ ਵਿਦਾਇਗੀ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 2 ਅਕਤੂਬਰ ਨੂੰ ਕਰਵਾਏ ਜਾ ਰਹੇ ਨੇ ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਵਿਖੇ ਇੰਚਾਰਜ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਲੈਕਚਰਾਰ ਜਤਿੰਦਰਪਾਲ ਸਿੰਘ ਖੋਸਾ ਅਤੇ ਸਮੁੱਚੇ ਪਰਿਵਾਰ ਵਲੋਂ ਜਾਰੀ ਸੱਦਾ ਪੱਤਰ ਮੁਤਾਬਿਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੋਗਾ ਦੇ ਗੁਰਦੁਆਰਾ ਮਾਤਾ ਭਗਵਾਨ ਕੌਰ ,ਗਲੀ ਨੰਬਰ 1, ਟੀਚਰ ਕਲੋਨੀ , ਜ਼ੀਰਾ ਰੋਡ ਵਿਖੇ ਹੋਣਗੇ। ਜ਼ਿਕਰਯੋਗ ਹੈ ਕਿ ਲੈਕਚਰਾਰ ਜਤਿੰਦਰਪਾਲ ਸਿੰਘ ਖੋਸਾ ਨੇ ਜ਼ਿਲ੍ਹਾ ਸਿਖਿਆ ਦਫਤਰ ਮੋਗਾ ਵਿਖੇ ਲੰਮਾ ਸਮਾਂ ਬਤੌਰ ਆਈ ਸੀ ਟੀ ਕੋਆਰਡੀਨੇਟਰ ਸੇਵਾਵਾਂ ਨਿਭਾਉਂਦਿਆਂ ਅਹੁਦੇ ਦੀ ਸ਼ਾਨ ਨੂੰ ਵਧਾਇਆ।
ਖ਼ਬਰਾਂ
ਲੈਕਚਰਾਰ ਜਤਿੰਦਰਪਾਲ ਸਿੰਘ ਖੋਸਾ ਦੀ ਸੇਵਾ ਮੁਕਤੀ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 2 ਅਕਤੂਬਰ ਨੂੰ
* ਇੰਚਾਰਜ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਨੇ ਲੈਕਚਰਾਰ ਜਤਿੰਦਰਪਾਲ ਸਿੰਘ ਖੋਸਾ
28 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



