ਪਿੰਡ ਰੌਲੀ ਜ਼ਿਲ੍ਹਾ ਮੋਗਾ ਦੇ ਵਸਨੀਕ ਵਧੀਆ ਸੁਭਾਅ ਦੇ ਮਾਲਕ , ਮਿਹਨਤੀ ਅਤੇ ਸਫਲ ਅਧਿਆਪਕ ਸਰਦਾਰ ਕੁਲਦੀਪ ਸਿੰਘ ਗਿੱਲ ਆਪਣੀ 29 ਸਾਲ ਦੇ ਲਗਭਗ ਸ਼ਾਨਦਾਰ ਅਤੇ ਬੇਦਾਗ਼ ਅਧਿਆਪਨ ਸੇਵਾ ਨਿਭਾਉਣ ਉਪਰੰਤ ਮਿਤੀ 31-08-2026 ਨੂੰ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ , ਧਰਮਕੋਟ (ਜ਼ਿਲ੍ਹਾ ਮੋਗਾ ) ਤੋਂ ਬਤੌਰ ਲੈਕਚਰਾਰ ਗਣਿਤ ਸੇਵਾ ਮੁਕਤ ਹੋ ਗਏ । ਇਹਨਾਂ ਦਾ ਜਨਮ 3 ਅਗਸਤ 1968 ਨੂੰ ਪਿਤਾ ਸਰਦਾਰ ਉਜਾਗਰ ਸਿੰਘ ਅਤੇ ਮਾਤਾ ਸਰਦਾਰਨੀ ਜੰਗੀਰ ਕੌਰ ਦੇ ਘਰ ਪਿੰਡ ਰੌਲੀ ( ਉਸ ਵੇਲੇ ਜ਼ਿਲਾ ਫਿਰੋਜ਼ਪੁਰ ਹੁਣ ਮੋਗਾ ) ਵਿਖੇ ਹੋਇਆ। ਇਹਨਾਂ ਨੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੀ ਮੁਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਰੌਲੀ ਤੋਂ ਅਤੇ ਫਿਰ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਰੌਲੀ ਤੋਂ ਕੀਤੀ ਅਤੇ ਛੇਵੀਂ ਤੋਂ ਦਸਵੀਂ ਤੱਕ ਹਮੇਸ਼ਾ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਰਹਿ ਕੇ ਪਾਸ ਹੋਏ। ਹਾਇਰ ਸੈਕੰਡਰੀ ਕਲਾਸ, ਭੁਪਿੰਦਰਾ ਖਾਲਸਾ ਹਾਇਰ ਸੈਕੰਡਰੀ ਸਕੂਲ ਮੋਗਾ ਤੋਂ ਪਾਸ ਕੀਤੀ। ਬੀ.ਐਸ.ਸੀ. ਨਾਨ ਮੈਡੀਕਲ, ਡੀ.ਐਮ. ਕਾਲਜ ਮੋਗਾ ਤੋਂ , ਬੀ. ਐਡ. ਡੀ. ਐਮ. ਕਾਲਜ ਆਫ ਐਜੂਕੇਸ਼ਨ ਮੋਗਾ ਤੋਂ ਅਤੇ ਐਮ.ਐਸ.ਸੀ. ਗਣਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਤੋ ਪਾਸ ਕੀਤੀ ।
ਮਿਤੀ 18-02-1998 ਨੂੰ ਪਿੰਡ ਤਿਹਾੜਾ ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਰਦਾਰ ਸਤਵੰਤ ਸਿੰਘ ਗਰੇਵਾਲ ਅਤੇ ਸਰਦਾਰਨੀ ਪ੍ਰੀਤਮ ਕੌਰ ਦੀ ਐਮ.ਏ. , ਬੀ.ਐਡ. ਪਾਸ ਬੇਟੀ ਕਰਮਜੀਤ ਕੌਰ ਨਾਲ ਵਿਆਹ ਹੋਇਆ। ਸ਼੍ਰੀਮਤੀ ਕਰਮਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਰੌਲੀ ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਕੰਮ ਕਰ ਰਹੇ ਹਨ ।
ਬੇਟਾ ਤੇਜਦੀਪ ਸਿੰਘ ਗਿੱਲ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਬਿਜ਼ਨਸ ਦੇ ਨਾਲ ਨਾਲ ਸੰਗੀਤ ਦੇ ਖੇਤਰ ਵਿੱਚ ਵੀ ਮਿਹਨਤ ਕਰ ਰਿਹਾ ਹੈ। ਬੇਟੀ ਹੁਨਰਦੀਪ ਕੌਰ ਗਿੱਲ, M.Com. ਦੀ ਪੜ੍ਹਾਈ ਕਰ ਰਹੀ ਹੈ।
ਕੁਲਦੀਪ ਸਿੰਘ ਗਿੱਲ ਨੇ ਅਧਿਆਪਨ ਦਾ ਕਾਰਜ ਇੱਕ ਪ੍ਰਾਈਵੇਟ ਸਕੂਲ , ਸ੍ਰੀ ਸਾਵਣ ਮੱਲ ਅਗਰਵਾਲ ਮੈਮੋਰੀਅਲ ਹਾਈ ਸਕੂਲ, ਜ਼ੀਰਾ (ਫਿਰੋਜ਼ਪੁਰ) ਤੋਂ ਬਤੌਰ ਗਣਿਤ ਅਧਿਆਪਕ ਸ਼ੁਰੂ ਕੀਤਾ। ਜਗਤ ਸੇਵਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ , ਮਹਿਣਾ ਵਿਖੇ ਬਤੌਰ ਗਣਿਤ ਅਧਿਆਪਕ ਕੰਮ ਕੀਤਾ। ਜਵਾਹਰ ਨਵੋਦਿਆ ਵਿਦਿਆਲਿਆ, ਫਰੌਰ , ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਗਣਿਤ ਲੈਕਚਰਾਰ ( PGT Math ) ਵਜੋਂ ਕੋਂਟਰੈਕਟ ਅਧਾਰ ਤੇ ਕੰਮ ਕੀਤਾ ।ਸ੍ਰੀ ਸਾਵਣ ਮੱਲ ਅਗਰਵਾਲ ਕਾਲਜ ਫਾਰ ਵੋਮਨ ਜ਼ੀਰਾ ਵਿਖੇ ਬਤੌਰ ਗਣਿਤ ਲੈਕਚਰਾਰ ਕੰਮ ਕੀਤਾ।
ਸਰਕਾਰੀ ਸੇਵਾ ਮਿਤੀ 24-10-1997 ਨੂੰ ਸਰਕਾਰੀ ਮਿਡਲ ਸਕੂਲ ਲੁਹਾਰਾ , ਬਲਾਕ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਤੋਂ ਬਤੌਰ ਸਾਇੰਸ ਮਾਸਟਰ ਸ਼ੁਰੂ ਕੀਤੀ। ਮਿਤੀ 14-12-2001 ਤੋਂ 23-10-2024 ਤੱਕ ਲੰਬਾ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਵਿਖੇ ਸਾਇੰਸ ਮਾਸਟਰ ਵਜੋਂ ਸੇਵਾ ਕੀਤੀ। ਲੈਕਚਰਾਰ ਗਣਿਤ ਵਜੋਂ ਪਦਉਨਤ ਹੋਣ ਉਪਰੰਤ ਮਿਤੀ 24-10-2024 ਤੋਂ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ , ਧਰਮਕੋਟ (ਜ਼ਿਲ੍ਹਾ ਮੋਗਾ ) ਵਿਖੇ 31 ਅਗਸਤ 2026 ਤੱਕ ਸੇਵਾ ਨਿਭਾਈ। ਇਹਨਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਸਫ਼ਲ ਵਿਦਿਆਰਥੀ ਵੱਖ ਵੱਖ ਉੱਚੇ ਅਹੁਦਿਆਂ ਤੇ ਕੰਮ ਕਰ ਰਹੇ ਹਨ।
ਇਹਨਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੌਰਾਨ
ਮਿਤੀ 20-03-2018 ਤੋਂ ਮਿਤੀ 28-21-2018 ਤੱਕ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿੱਚ ਬੀਐਮ ਸਾਇੰਸ ਬਲਾਕ ਮੋਗਾ 1 ਅਤੇ
ਮਿਤੀ 29-11-2018 ਤੋਂ ਮਿਤੀ 05-05-2022 ਤੱਕ ਬਤੌਰ ਡੀ.ਐਮ. ਸਾਇੰਸ , ਜ਼ਿਲਾ ਮੋਗਾ ਕੰਮ ਕੀਤਾ।
ਇਸੇ ਸਮੇਂ ਕਰੋਨਾ ਮਹਾਂਮਾਰੀ ਦੇ ਦੌਰਾਨ, ਸਕੂਲਾਂ ਦੇ ਬੰਦ ਹੋਣ ਕਾਰਨ ਸਿੱਖਿਆ ਕਾਰਜ ਜਾਰੀ ਰੱਖਣ ਲਈ ਆਨਲਾਈਨ ਸਿੱਖਿਆ ਸ਼ੁਰੂ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਇਸੇ ਸਮੇਂ ਦੌਰਾਨ ਸਕੂਲਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਸ਼ੇਸ਼ ਤਿਆਰੀ ਕਰਵਾਉਣ ਲਈ ਡੀਐਮ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ ਅਤੇ ਪੰਜਾਬ ਨੂੰ ਭਾਰਤ ਵਿੱਚੋਂ NAS ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਇਆ। ਪਦਉਨਤੀ ਤੋਂ ਪਹਿਲਾਂ ਸਾਇੰਸ ਮਾਸਟਰ ਵਜੋਂ ਕੰਮ ਕਰਦਿਆਂ ਇਹਨਾਂ ਨੇ ਵਿਗਿਆਨ ਪ੍ਰਦਰਸ਼ਨੀਆਂ ਵਿੱਚ ਅਨੇਕਾਂ ਵਾਰ ਬਲਾਕ ਪੱਧਰ, ਜ਼ਿਲਾ ਪੱਧਰ ਅਤੇ ਰਾਜ ਪੱਧਰ ਦੇ ਇਨਾਮ ਪ੍ਰਾਪਤ ਕੀਤੇ। ਅਧਿਆਪਕ ਦਿਵਸ ਦੇ ਮੌਕੇ ਤੇ ਵੱਖ-ਵੱਖ ਸਮੇਂ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਪ੍ਰਾਪਤ ਹੋਏ। ਕੋਵਿਡ -19 ਦੌਰਾਨ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਰਾਹੀਂ ਸਿੱਖਿਆ ਦੇ ਖੇਤਰ ਵਿਚ ਕੀਤੇ ਵਿਸ਼ੇਸ਼ ਕਾਰਜਾਂ ਕਾਰਨ 26 ਜਨਵਰੀ 2021 ਨੂੰ ਜ਼ਿਲਾ ਪੱਧਰ ਤੇ ਸਨਮਾਨ ਮਿਲਿਆ।
ਇਸ ਸ਼ਖਸੀਅਤ ਨੂੰ ਅੱਜ ਸੇਵਾ ਮੁਕਤੀ ਦੀ ਮੌਕੇ ਜਿੱਥੇ ਇਹਨਾਂ ਦੇ ਸਮੂਹ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਉਥੇ ਸਭ ਪਾਸੇ ਤੋਂ ਸ਼ੁੱਭਕਾਮਨਾਵਾਂ ਅਤੇ ਵਧਾਈ ਸੰਦੇਸ਼ ਵੀ ਪ੍ਰਾਪਤ ਹੋ ਰਹੇ ਹਨ। ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਪੇਸ਼ਕਸ਼ --- ਜਸ਼ਨ 9814634164




