ਧਰਮਕੋਟ ,27 ਮਈ (ਜਸ਼ਨ): ਹਲਕਾ ਧਰਮਕੋਟ ਵਿੱਚ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਝੋਨੇ ਦੀ ਕੀਮਤ ਵਿੱਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ। ਹੈਪੀ ਭੁੱਲਰ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿੱਚ ਅਣਕਿਆਸਿਆ ਵਾਧਾ ਕਰਕੇ, ਦੋਵੇਂ ਸਰਕਾਰਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਬੇਲੋੜਾ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ 2027 ਵਿੱਚ ਖਰਚ ਕਰਨ ਲਈ ਆਪਣੇ ਚੋਣ ਫੰਡ ਇਕੱਠੇ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਯਾਤਰਾ ਘਟਾਉਣ ਦੀ ਸਲਾਹ ਦੇ ਰਹੇ ਹਨ, ਪਰ ਖੁਦ ਵਿਦੇਸ਼ੀ ਦੌਰਿਆਂ 'ਤੇ ਦੇਸ਼ ਰਹੇ ਹਨ। ਉਹ ਦੇਸ਼ ਦੇ ਮਾਸੂਮ ਲੋਕਾਂ ਨੂੰ ਇਹ ਪ੍ਰਚਾਰ ਕਰ ਰਹੇ ਹਨ, ਪਰ ਉਹ ਵੱਡੇ ਕਾਫਲਿਆਂ ਨਾਲ ਪ੍ਰਚਾਰ ਕਰਦੇ ਹਨ। ਉਹ ਆਮ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਅੰਤ ਵਿੱਚ, ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਂਗ ਵਿਵਹਾਰ ਕਰ ਰਹੀ ਹੈ, ਜ਼ਮੀਨਾਂ 'ਤੇ ਕਬਜ਼ੇ, ਪਾਣੀ ਚੋਰੀ ਅਤੇ ਈਡੀ ਦੇ ਛਾਪੇ। ਜੇਕਰ ਪੰਜਾਬ ਦੇ ਲੋਕ ਨਹੀਂ ਜਾਗੇ ਤਾਂ ਭਵਿੱਖ ਬਹੁਤ ਮਾੜਾ ਹੋਵੇਗਾ।
ਫੋਟੋ ਕੈਪਸ਼ਨ:
ਗੱਲਬਾਤ ਕਰਦੇ ਹੋਏ ਕਸ਼ਮੀਰਾ ਸਿੰਘ ਭੇਖਾ।ਦਾ ਕੀਮਤੀ sarmayia




