ਰਿਪੋਰਟਰ ਲਛਮਣ ਜੀਤ ਸਿੰਘ ਪੁਰਬਾ
09814200900
ਮੋਗਾ 2 ਜੁਲਾਈ : ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿਤ ਰੇਲਵੇ ਓਵਰਬ੍ਰਿਜ ਨੇੜੇ ਇੱਕ ਖਾਲੀ ਪਲਾਟ ਵਿੱਚੋਂ ਮਨੁੱਖੀ ਨਰ ਕੰਕਾਲ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਮਨੁੱਖੀ ਅਵਸ਼ੇਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ।
ਜਾਣਕਾਰੀ ਅਨੁਸਾਰ ਇਸੇ ਸਥਾਨ 'ਤੇ ਕਰੀਬ ਡੇਢ ਮਹੀਨਾ ਪਹਿਲਾਂ ਵੀ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ। ਹੁਣ ਮੁੜ ਉਸੇ ਇਲਾਕੇ ਵਿੱਚ ਮਨੁੱਖੀ ਨਰ ਕੰਕਾਲ ਮਿਲਣ ਤੋਂ ਬਾਅਦ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੌਕੇ 'ਤੇ ਮੌਜੂਦ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਰੇਲਵੇ ਓਵਰਬ੍ਰਿਜ ਨੇੜੇ ਖਾਲੀ ਪਲਾਟ ਵਿੱਚ ਮਨੁੱਖੀ ਪਿੰਜਰ ਪਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਮਾਜ ਸੇਵਾ ਸੋਸਾਇਟੀ ਦੀ ਮਦਦ ਨਾਲ ਅਵਸ਼ੇਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ।
ਮੁੱਢਲੀ ਜਾਂਚ ਅਨੁਸਾਰ ਮ੍ਰਿਤਕ ਦੀ ਲਾਸ਼ ਕਰੀਬ 10 ਦਿਨ ਪੁਰਾਣੀ ਲੱਗਦੀ ਹੈ ਅਤੇ ਗਲ-ਸੜ ਜਾਣ ਕਾਰਨ ਸਿਰਫ਼ ਨਰ ਕੰਕਾਲ ਹੀ ਬਚਿਆ ਹੈ। ਪੁਲਿਸ ਦੇ ਅਨੁਮਾਨ ਮੁਤਾਬਕ ਮ੍ਰਿਤਕ ਦੀ ਉਮਰ ਲਗਭਗ 24 ਤੋਂ 25 ਸਾਲ ਦੇ ਵਿਚਕਾਰ ਹੋ ਸਕਦੀ ਹੈ। ਪਛਾਣ ਲਈ ਮਨੁੱਖੀ ਅਵਸ਼ੇਸ਼ਾਂ ਨੂੰ 72 ਘੰਟਿਆਂ ਤੱਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਜੇਕਰ ਇਸ ਦੌਰਾਨ ਪਛਾਣ ਨਹੀਂ ਹੁੰਦੀ ਤਾਂ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਸੰਭਵ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।

ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਮੋਗਾ ਦੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਸੈਣੀ

ਇਸ ਮੌਕੇ ਤੇ ਵਾਰਡ ਨੰਬਰ 15 ਤੋਂ ਕ੍ਰਿਸ਼ਨ ਸੈਣੀ ਮੁਹੱਲਾ ਨਿਵਾਸੀ ਅਤੇ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਮੋਗਾ ਮੋਗਾ ਨੇ ਫਿਰ ਦੁਬਾਰਾ ਵਾਰਡ ਨੰਬਰ 15 ਤੇ 16 ਦਾ ਮੋਹਰੀ ਬਣ ਕੇ ਵਾਰਡ ਨੰਬਰ 15 ,22 ਪਾਸ ਪੁਲ ਦੇ ਥੱਲੇ ਹੋ ਰਹੀਆਂ ਦਿਨ ਬ ਦਿਨ ਵਾਰਦਾਤਾਂ ਔਰ ਕਤਲ ਜਿਹੀਆਂ ਵਾਰਦਾਤਾਂ ਦੀ ਆਵਾਜ਼ ਨੂੰ ਚੱਕਦਿਆਂ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਦੋ ਕਤਲ ਹੋਏ ਅਤੇ ਅੱਜ ਫਿਰ ਦੁਬਾਰਾ ਵਾਰਡ ਨੰਬਰ 15 ਉਸੇ ਪਲਾਟ ਉਸੇ ਪਲਾਟ ਵਿੱਚੋਂ ਇਨਸਾਨੀ ਕੰਕਾਲ ਮਿਲਿਆ ਹੈ ਅਤੇ ਇਹ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ ਇਹਨਾਂ ਵਾਰਦਾਤਾਂ ਦਾ ਸਭ ਤੋਂ ਵੱਡੀ ਕਾਰਨ ਉੱਥੇ ਰਹਿੰਦੀ ਮਹਿਲਾ ਜੋ ਦੇਵ ਵਪਾਰ ਦਾ ਧੰਦਾ ਕਰਦੀ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੁੱਟ ਕਰਕੇ ਉਹਨਾਂ ਦਾ ਕਤਲ ਕਰਕੇ ਪਿਛਲੇ ਪਲਾਟਾਂ ਦੇ ਵਿੱਚ ਸੁੱਟ ਦਿੰਦੀ ਹੈ। ਉਸ ਤੇ ਕਾਰਵਾਈ ਨੂੰ ਲੈ ਕੇ ਮੰਗ ਕੀਤੀ ਹੈ ਕਿ ਉਸਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਤੇ ਕਤਲ ਦੀਆਂ ਧਾਰਾਵਾਂ ਲਗਾ ਕੇ ਇਸ ਮਕਾਨ ਨੂੰ ਸੀਲ ਕੀਤਾ ਜਾਵੇ ਕਿਉਂਕਿ ਵਾਰਡ ਨੰਬਰ 15 ਤੇ 16 ਦੇ ਲੋਕ ਇਥੋਂ ਲੰਘਦੇ ਹਨ ਤੇ ਉਹਨਾਂ ਨੂੰ ਆਪਣੇ ਜਾਨੀ ਮਾਲੀ ਨੁਕਸਾਨ ਦਾ ਵੀ ਬਹੁਤ ਜਿਆਦਾ ਖਤਰਾ ਹੈ। ਸੋ ਕ੍ਰਿਸ਼ਨ ਸੈਣੀ ਨੇ ਪ੍ਰਸ਼ਾਸਨ ਨੂੰ ਅਤੇ ਮੋਗਾ ਹਲਕਾ ਦੀ ਐਮਐਲਏ ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸਤੇ ਕਾਰਵਾਈ ਕੀਤੀ ਜਾਵੇ। ਲੋਕਾਂ ਦੀ ਇਸ ਤਕਲੀਫ ਨੂੰ ਵੱਡੀ ਦੇਖਦੇ ਹੋਏ ਆਉਣ ਵਾਲੇ ਸਮੇਂ ਚ ਅਗਰ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰੂਗਾ ਤਾਂ ਕ੍ਰਿਸ਼ਨ ਸੈਣੀ ਇਸ ਮਹਿਲਾ ਦੇ ਦੇਹ ਵਪਾਰ ਦੇ ਧੰਦੇ ਖਿਲਾਫ ਭੁੱਖ ਹੜਤਾਲ ਤੇ ਮੋਹੱਲਾ ਵਾਸੀਆਂ ਨੂੰ ਨਾਲ ਲੈ ਕੇ ਬੈਠਾਂਗਾ ਜੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਦਾਰ ਪੁਲਿਸ ਪ੍ਰਸ਼ਾਸਨ ਹੋਵੇਗਾ ਜੋ ਇਸ ਦੇਹ ਵਪਾਰ ਦੀ ਧੰਦਾ ਕਰਨ ਵਾਲੀ ਮਹਿਲਾ ਦਾ ਕਾਰਵਾਈ ਨਹੀਂ ਕਰਦਾ । ਮੈਂ ਉਦੋਂ ਤੱਕ ਧਰਨੇ ਤੋਂ ਨਹੀਂ ਉੱਠਾਂਗਾ ਜਦੋਂ ਤੱਕ ਇਸ ਮਹਿਲਾ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਇਹਨਾਂ ਕਤਲਾਂ ਬਾਰੇ ਪਤਾ ਨਹੀਂ ਕੱਢਿਆ ਜਾਂਦਾ।