ਤਰਨਤਾਰਨ , 19 ਜੂਨ (ਅਮਿਤ ਮਰਵਾਹਾ ) : ਪਾਕਿਸਤਾਨ 'ਚ ਖੈਬਰ ਪਖ਼ਤੂਨਖ਼ਵਾ 'ਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਪਤੀ-ਪਤਨੀ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਕਾਰਨ ਵਿਸ਼ਵ ਭਰ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ । ਮਰਦਾਨ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਅੰਦਰ ਇਹ ਵਾਰਦਾਤ ਹੋਈ ਜਿਥੇ ਸਿੰਧੀ ਸਿੱਖ ਜਗਨਨਾਥ ਅਤੇ ਬੀਬੀ ਅਸਮਾ ਵੰਤੀ (ਗੁੱਡੀ )ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨੂੰ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਹ ਪਤੀ-ਪਤਨੀ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਦੁਕਾਨ ਲਗਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ ਅਤੇ ਸਵੇਰ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਸੇਵਾ ਵੀ ਕਰਦੇ ਸਨ। ਵਾਰਦਾਤ ਨੂੰ ਲੈ ਕੇ ਪੰਜਾਬ ਵਿਚ SGPC ਨੇ ਕਰੜੇ ਸ਼ਬਦਾਂ 'ਚ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪਾਕਿ ਸਰਕਾਰ ਤੋਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਕਰਦਿਆਂ ਪਾਕਿ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ ।
ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਵਿਚ ਸਹਿਮ ਹੈ ਤੇ ਇਸ ਘਟਨਾ ਨਾਲ ਕੁੜੱਤਣ ਵਧੇਗੀ । ਉਹਨਾਂ ਕਿਹਾ ਕਿ ਅਸੀਂ ਉਥੋਂ ਦੇ ਸਿੱਖ ਸੰਸਦ ਮੈਂਬਰਾਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।
ਓਧਰ ਪਾਕਿਸਤਾਨ ਵਿਚ ਪੁਰਾਤਨ ਪੰਚਾਇਤੀ ਗੁਰਦੁਆਰਾ ਦੀ ਸੇਵਾ ਸੰਭਾਲ ਕਰਦੇ ਸਿੰਧੀ ਸਿੱਖ ਮੀਆਂ ਬੀਬੀ ਦੇ ਕਤਲ ਸਬੰਧੀ ਪੁਲਿਸ ਵਲੋਂ ਇਕ ਪੁਲਿਸ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਪੁਲਿਸ ਵਾਲੇ ਨੇ ਇਨ੍ਹਾਂ ਦੋਹਾਂ ਨੂੰ ਧਰਮ ਪਰਿਵਰਤਨ ਕਰਕੇ ਮੁਸਲਿਮ ਬਨਣ ਲਈ ਕਿਹਾ ਸੀ ਪਰ ਜਗਨਨਾਥ ਨੇ ਵਿਰੋਧ ਕਰਦਿਆਂ ਇਸ ਨੂੰ ਪੁਲਿਸ ਵਿਚੋਂ ਬਰਖਾਸਤ ਕਰਵਾਇਆ ਸੀ ਅਤੇ ਉਸੇ ਰੰਜਿਸ਼ ਤਹਿਤ ਇਸ ਸਿਰਫਿਰੇ ਨੇ ਦੋਹਾਂ ਦਾ ਕਤਲ ਕਰ ਦਿੱਤਾ ।
ਕੈਨੇਡਾ ਤੋਂ ਬਚਿੱਤਰ ਸਿੰਘ ਘੋਲੀਆ ,ਸਮਾਜਸੇਵੀ ਦਲਜੀਤ ਸਿੰਘ ਗੈਦੂ ,ਅਸ਼ਵਨੀ ਪਿੰਟੂ ਸਾਬਕਾ ਪ੍ਰਧਾਨ ਨਗਰ ਕੌਂਸਿਲ ਕੋਟ ਈਸੇ ਖਾਂ , ਪੱਤਰਕਾਰ ਚਰਨਜੀਤ ਸਿੰਘ ਗਿੱਲ ,ਗੁਰਮੁੱਖ ਸਿੰਘ ਢੁੱਡੀਕੇ ,ਦੀਦਾਵਰ ਸਿੰਘ ,ਜਗਮਿੰਦਰ ਸਿੰਘ ਸਰਾਂ ,ਰਵੀ ਗਿੱਲ ,ਹਰਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ ਫ਼ਤੇਹਗੜ੍ਹੀਆ ,ਛਿੰਦਾ ਮੋਗਾ ,ਨਵਦੀਪ ਸਿੰਘ ,ਸੁਰਜੀਤ ਸਿੰਘ ਵਿਰਦੀ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੱਤਾ।
ਸਰੀ ਕੈਨੇਡਾ ਤੋਂ ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ, ਡਾ. ਸੁਰਿੰਦਰਪਾਲ ਸਿੰਘ ਔਲਖ, ਸਾਬਕਾ ਸਰਪੰਚ ਬੂਟਾ ਸਿੰਘ ਸੋਸਣ ,ਗੁਰਬਖਸ਼ ਸਿੰਘ ਬਾਗੀ ਸੰਘੇੜਾ, ਜੋਗਾ ਸਿੰਘ, ਜਸਕਰਨ ਸਿੰਘ ਢਿੱਲੋਂ, ਲਖਵੀਰ ਸਿੰਘ ਝੱਮਟ, ਵਿੱਕੀ ਧਾਲੀਵਾਲ, ਮਨਜੀਤ ਸਿੰਘ ਢੀਂਡਸਾ,ਸਤਨਾਮ ਨਿੱਘ ਦਾਤੇਵਾਲ,ਅਰਵਿੰਦਰ ਸਿੰਘ ਟਾਂਡਾ, ਚਰਨਜੀਤ ਸਿੰਘ, ਗੁਰਜਿੰਦਰ ਸਿੰਘ ਧਰਮਕੋਟ, ਜਸ਼ਨਪ੍ਰੀਤ ਸਿੰਘ ਬਠਿੰਡਾ, ਪਰਮਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬਰਾੜ ਬਾਘਾਪੁਰਾਣਾ, ਹਰਜੋਤ ਸਿੰਘ ਲੁਧਿਆਣਾ, ਗਗਨ ਰੰਧਾਵਾ ਲੁਧਿਆਣਾ, ਗੁਰਦੀਪ ਸਿੰਘ ਪੰਧੇਰ, ਜਗਸੀਰ ਗਿੱਲ ਮਾਣੂੰਕੇ, ਕੰਵਰਪਾਲ ਸਿੰਘ ਭੰਗੂ ਆਦਮਪੁਰ, ਹਰਮਨ ਪੰਨੂੰ ਤਰਨਤਾਰਨ, ਕਰਨਵੀਰ ਸਿੰਘ ਕੋਟਕਪੂਰਾ, ਜੀਤਾ ਢਿੱਲੋਂ ਬਰਨਾਲਾ, ਜਗਦੀਪ ਸਿੰਘ, ਕੁਲਜੀਤ ਸਿੱਧੂ, ਜੱਗਾ ਸਿੱਧੂ, ਗੁਰਮੀਤ ਸਿੰਘ ਪਨੇਸਰ, ਨੀਲਾ ਤਖਾਣਬੱਧ, ਦਿਲਪ੍ਰੀਤ ਸਿੰਘ ਰਣੀਆ, ਬਲਕਰਨ ਸਿੰਘ, ਬਲਵਿੰਦਰ ਸਿੰਘ ਜੀਰਾ, ਪੁਸ਼ਪਿੰਦਰ ਮਾਨ ਸੰਗਤਪੁਰਾ ਆਦਿ ਨੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਾਣੀਂ ਲਈ ਕਿਹਾ ਹੈ।
ਐਡਮਿੰਟਨ ਕੈਨੇਡਾ ਤੋਂ ਜਥੇਦਾਰ ਗੁਰਦੀਪ ਸਿੰਘ ਧਾਲੀਵਾਲ,ਪਤਵੰਤ ਸਿੰਘ ਸੇਖੋਂ , ਪ੍ਰਿਤਪਾਲ ਸਿੰਘ ਸੇਖੋਂ , ਚੰਨਾ ਕਾਲਖ , ਜਸਵਿੰਦਰ ਸਿੰਘ ਗਰੇਵਾਲ , ਸੈਂਡੀ ਛੋਕਰ , ਜਸਵਿੰਦਰ ਸਿੰਘ ਢਿੱਲੋਂ ਆਲੀਵਾਲ , ਰਾਜਾ ਨਾਗਪਾਲ ,ਗੁਰਭਲਿੰਦਰ ਸਿੰਘ ਸੰਧੂ,ਡਾਕਟਰ ਜੰਗਬਹਾਦੁਰ ਸਿੰਘ ਸਿੱਧੂ , ਸਾਬਕਾ ਸਰਪੰਚ ਬੂਟਾ ਸਿੰਘ ਸੋਸਣ , ਰਣਦੀਪ ਸਿੰਘ ਧਾਲੀਵਾਲ ,ਕੁਲਦੀਪ ਸਿੰਘ ਬਰਾੜ ਸਾਹੋਕੇ ,ਮਲਕੀਤ ਸਿੰਘ ਢੇਸੀ ,ਸਾਬਕਾ ਐੱਮ ਐੱਲ ਏ ਪੀਟਰ ਸੰਧੂ ,ਵਿੱਕੀ ਧਾਲੀਵਾਲ ,ਦਰਸ਼ਨ ਸਿੰਘ ਗਿੱਲ ,ਸਾਬਕਾ ਪ੍ਰਧਾਨ ਗੁਰੂਦਵਾਰਾ ਸਿੰਘ ਸਭਾ , ਕਰਨੈਲ ਸਿੰਘ ਦਿਓਲ ਪ੍ਰਧਾਨ ਸਿੱਖ ਫੈਡੇਰਾਸ਼ਨ ਆਫ਼ ਐਡਮਿੰਟਨ, ਬਲਰਾਜ ਸਿੰਘ ਸਰਪੰਚ ਸਲੇਮਾਂ , ਕੇਵਲ ਸਿੰਘ ਆਕਲੀਆਂ , ਗੁਰਵਿੰਦਰ ਸਿੰਘ ਨਾਗਰਾ , ਸਤਵਿੰਦਰ ਸਿੰਘ ਕਾਹਲੋਂ , ਸੁਖਵਿੰਦਰ ਸਿੰਘ ਧਾਲੀਵਾਲ , ਮਨਬਿੰਦਰ ਸਿੰਘ ਰੰਧਾਵਾ , ਜਗਦੀਪ ਸਿੰਘ ਬਾਸੀ ਆਦਿ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੱਤਾ ਹੈ।
ਕੈਲੇਫੋਰਨੀਆ ਅਮਰੀਕਾ ਤੋਂ ਸੁਖਮੰਦਰ ਸਿੰਘ ਸਮਰਾ ,ਇਕਬਾਲ ਸਿੰਘ ਸਮਰਾ ,ਬਿੱਲੂ ਸਮਰਾ ਆਦਿ ਨੇ ਵੀ ਘਟਨਾ ਤੇ ਦੁੱਖ ਪ੍ਰਗਟ ਕੀਤਾ।
ਭਾਰਤ ਵਿਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਤੋਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਅਤੇ ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਗਾ,ਰਾਜਵਿੰਦਰ ਸਿੰਘ ਧਰਮਕੋਟ ,ਰਾਜਿੰਦਰ ਸਿੰਘ ਡੱਲਾ ,ਦੇਵਿੰਦਰ ਸਿੰਘ ਰਣੀਆ , ਅਮਰਜੀਤ ਸਿੰਘ ਗਿੱਲ , ਐਡਵੋਕੇਟ ਰਾਮੇਸ਼ ਗਰੋਵਰ , ਡਾ.ਜਰਨੈਲ ਸਿੰਘ ਦੁੱਨੇਕੇ ,ਵਿੱਕੀ ਧਾਲੀਵਾਲ ,ਗੁਰਮੀਤ ਸਿੰਘ ਗਗੜਾ , ਬੂਟਾ ਸਿੰਘ ਦੌਲਤਪੁਰਾ ,ਦਿਲਬਾਗ ਸਿੰਘ ਹੈਪੀ ਭੁੱਲਰ ਆਦਿ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ।