ਕੋਟ ਈਸੇ ਖਾਂ 17 ਅਗਸਤ ( ਗਾਂਧੀ ) ਸਥਾਨਕ ਕਸਬੇ ਅਤੇ ਇਲਾਕੇ ਦੀ ਧਾਰਮਿਕ ਸੰਸਥਾ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਈਸੇ ਖਾਂ ਵੱਲੋਂ 27 ਵੇਂ ਸਾਲਾਨਾ ਲੰਗਰ ਦੇ ਸੰਬੰਧ ਵਿੱਚ ਸਾਦਗੀ ਨਾਲ ਅਤੇ ਮਾਤਾ ਰਾਣੀ ਦਾ ਗੁਣਗਾਨ ਕਰਦਿਆਂ ਹੋਇਆ ਸਾਲਾਨਾ ਝੰਡਾ,ਲੰਗਰ ਰਸਦ ਅਤੇ ਲੰਗਰ ਵਿੱਚ ਸੇਵਾ ਕਰਨ ਲਈ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਦੇ ਸੇਵਾਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕਾ ਨਿਵਾਸੀਆਂ, ਕਸਬਾ ਨਿਵਾਸੀਆਂ ਅਤੇ ਵਿਦੇਸ਼ ਵਿੱਚ ਬੈਠੇ ਭੈਣਾਂ-ਭਰਾਵਾਂ ਦੇ ਸਹਿਯੋਗ ਨਾਲ ਲੰਗਰ ਕਮੇਟੀ ਵੱਲੋਂ 17 -21 ਅਗਸਤ ਤੱਕ ਸਾਦਗੀ ਅਤੇ ਸ਼ਰਧਾ ਨਾਲ ਸਲਾਨਾ 27ਵਾਂ ਲੰਗਰ ਸ਼੍ਰੀ ਸ਼ੀਤਲਾ ਮਾਤਾ ਮੰਦਿਰ (ਹਿਮਾਚਲ ਪ੍ਰਦੇਸ਼) ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸਲਾਨਾ ਝੰਡਾ,ਰਸਦ ਅਤੇ ਲੰਗਰ ਵਿੱਚ ਸੇਵਾ ਕਰਨ ਲਈ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਨੂੰ ਦਾਨੀ- ਸੱਜਣਾ ਵੱਲੋਂ ਪਹਿਲਾ ਨਾਲੋ ਵੀ ਕਿਤੇ ਜਿਆਦਾ ਸਹਿਯੋਗ ਮਿਲਿਆ ਹੈ, ਜਿਸ ਲਈ ਉਹ ਇਲਾਕਾ ਨਿਵਾਸੀ,ਕਸਬਾ ਨਿਵਾਸੀਆਂ ਅਤੇ ਵਿਦੇਸ਼ ਵਿੱਚ ਬੈਠੇ ਭੈਣਾਂ-ਭਰਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਭਾਵਨਾ ਮੁਤਾਬਿਕ ਸਾਦਗੀ ਨਾਲ ਲੰਗਰ ਲਗਾਉਣ ਉਪਰੰਤ ਬੇਲੋੜੇ ਖਰਚਿਆਂ ਦੀ ਬਜਾਏ ਇਕੱਤਰ ਦਾਨ ਰਾਸ਼ੀ ਕੋਟ ਈਸੇ ਖ਼ਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੀ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਬਨਣ ਵਾਲੀ ਧਰਮਸ਼ਾਲਾ ਦੇ ਨਿਰਮਾਣ ਉੱਪਰ ਲਗਾਈ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਦਾਨੀ- ਸੱਜਣ ਨੂੰ ਧਰਮਸ਼ਾਲਾ ਨਿਰਮਾਣ ਦੇ ਇਸ ਨੇਕ ਕਾਰਜ 'ਚ ਦਾਨ ਪਾਉਣ ਲਈ ਦਾਨ-ਪਾਤਰ ਚਾਹੀਦਾ ਹੋਵੇ ਜਾਂ ਦਾਨ ਦੇਣਾ ਹੋਵੇ ਤਾਂ ਉਹ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਦੇ ਕਿਸੇ ਵੀ ਸੇਵਾਦਾਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ।
ਖ਼ਬਰਾਂ
ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਵੱਲੋਂ 27 ਵੇਂ ਸਾਲਾਨਾ ਲੰਗਰ ਲਈ ਰਸਦ ਅਤੇ ਸੇਵਾਦਾਰ ਰਵਾਨਾ
17 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



