ਮੋਗਾ ,4 ਸਤੰਬਰ (ਜਸ਼ਨ ) ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸਿਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਲੋਂ ਐਲਾਨੇ ਸਟੇਟ ਅਵਾਰਡੀ ਅਧਿਆਪਕਾਂ ਦੀ ਲਿਸਟ ਮੁਤਾਬਿਕ ਮੋਗਾ ਦੇ ਪ੍ਰਾਇਮਰੀ ਸੈਕਸ਼ਨ ਲਈ ਸ੍ਰੀ ਬਲਦੇਵ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਰਣਧੀਰ ਨੂੰ ਰਾਜ ਪੁਰਸਕਾਰ ਲਈ ਚੁਣਿਆ ਗਿਆ ਹੈ ।
ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਦਸੰਬਰ 2017 ਤੋਂ ਜਨਵਰੀ 2023 ਤੱਕ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਪ੍ਰੋਜੈਕਟ ਵਿੱਚ ਬਤੌਰ ਸਹਾਇਕ ਜਿਲ੍ਹਾ ਕੋਆਰਡੀਨੇਟਰ ਕੰਮ ਕੀਤਾ।
ਲਾਕ ਡਾਊਨ ਦੌਰਾਨ ਬੱਚਿਆ ਤੋਂ ਲਏ ਜਾਂਦੇ ਮਹੀਨਵਾਰ ਆਨਲਾਈਨ ਟੈਸਟਾਂ ਦੇ ਡਾਟਾ ਐੇਨਾਲਸਿਸ ਲਈ ਜਿਲ੍ਹਾ ਪੱਧਰ ਤੇ ਕੰਮ ਕੀਤਾ।
“ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਅਧੀਨ ਅਧਿਆਪਕ ਟਰੇਨਿੰਗਾਂ ਵਿੱਚ ਬਤੌਰ ਰਿਸੋਰਸ ਕੰਮ ਕੀਤਾ।
1.ਸਾਲ 2023-24 ਤੋਂ ਹੁਣ ਤੱਕ ਜਿਲ੍ਹਾ ਏ.ਸੀ.ਆਰ.(ਐ.ਸਿੱ.) ਮੋਗਾ ਨੋਡਲ ਵਜੋਂ ਕੰਮ ਕਰ ਰਿਹਾ ਹਾਂ ।
ਅਧਿਆਪਕਾਂ ਨੂੰ ਏ.ਸੀ.ਆਰ. ਭਰਨ ਸਬੰਧੀ ਆਈਆਂ ਮੁਸ਼ਕਲਾਂ ਦਾ ਹੱਲ ਕੀਤਾ ਅਤੇ ਸਮੇਂ ਸਿਰ ਕੰਮ ਪੂਰਾ ਕੀਤਾ। ਕੋਈ ਵੀ ਏ.ਸੀ.ਆਰ. ਪੈਡਿੰਗ ਨਹੀਂ ਹੈ।
ਉਹਨਾਂ ਕਿਹਾ ਕਿ ਜੂਨ 2025 ਤੋਂ ਜਿਲ੍ਹਾ ਤੰਬਾਕੁ ਨੋਡਲ ਅਫਸਰ (ਐ.ਸਿੱ.) ਮੋਗਾ ਵਜੋਂ ਕੰਮ ਕਰ ਰਿਹਾ ਹਾਂ। ਜਿਸ ਦੌਰਾਨ ਤੰਬਾਕੂ ਚੈਂਲੇਂਜ ਰੈਲੀ, ਪੋਸਟਰ ਮੇਕਿੰਗ ਅਤੇ ਨੁੱਕੜ ਨਾਟਕ ਵਿੱਚ ਸਕੂਲਾਂ ਤੋਂ ਆਨ ਲਾਈਨ ਅਪਲਾਈ ਕਰਵਾਇਆ।ਜਿਸ ਵਿੱਚ ਮੋਗਾ ਜਿਲ੍ਹੇ ਨੇ ਪ੍ਰਾਇਮਰੀ ਕੈਟਾਗਰੀ ਵਿੱਚ ਨੈਸ਼ਨਲ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਵਾ ਜਿਲ੍ਹਾ ਪੱਧਰ ਤੇ “ਬਾਲ ਭਿਖਸ਼ਾ “ ਰੋਕੂ ਦਸਤੇ ਵਿੱਚ ਵੀ ਸਮੇਂ ਸਮੇਂ ਤੇ ਵਿਭਾਗ ਵੱਲੋਂ ਡਿਊਟੀ ਲਗਾਈ ਜਾਂਦੀ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਰਣਧੀਰ ਦੀ ਇਮਾਰਤ ਨੂੰ ਪੰਚਾਇਤ, ਦਾਨੀ ਸੱਜਣਾ ਅਤੇ ਵਿਭਾਗ ਦੀ ਸਹਾਇਤਾ ਨਾਲ ਅੱਪਗਰੇਡ ਕੀਤਾ।
ਪੰਚਾਇਤ ਅਤੇ ਦਾਨੀ ਸੱਜਣਾ ਦੀ ਮਦਦ ਨਾਲ ਬੱਚਿਆਂ ਲਈ ਸਕੂਲ ਵੈਨ ਦਾ ਪ੍ਰਬੰਧ ਕਰਵਾਇਆ।
ਖ਼ਬਰਾਂ
ਮੋਗਾ ਦੇ ਸ੍ਰੀ ਬਲਦੇਵ ਰਾਮ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ
4 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



