ਪਿੰਡ ਮੁੰਡੀ ਕਰਾਲ ਵਿੱਚ ਭਤੀਜੇ ਨੇ ਚਾਚੀ ਅਤੇ ਚਚੇਰੇ ਭਰਾ ਦਾ ਕੀਤਾ ਕਤਲ
ਕਾਤਲ ਮਨਜੋਤ ਸਿੰਘ ਅਤੇ ਉਸ ਦੇ ਸਾਥੀ ਪ੍ਰਗਟ ਸਿੰਘ ਦੀਆਂ ਮਨਜੋਤ ਸਿੰਘ ਦੇ ਘਰ ਲਾਗੇ ਭੇਤ ਭਰੇ ਹਾਲਤ ਵਿੱਚ ਮਿਲੀਆਂ ਲਾਸ਼ਾਂ
ਮਨਜੋਤ ਸਿੰਘ ਅਤੇ ਪ੍ਰਗਟ ਸਿੰਘ ਦੀ ਵੀ ਗੋਲੀ ਨਾਲ ਹੋਈ ਮੌਤ ਬਣੀ ਡੂੰਘਾ ਭੇਦ
ਬਟਾਲਾ ,24,ਜੂਨ(ਕੁਲਦੀਪ ਸਿੰਘ ਜਾਫਲਪੁਰੀਆ)ਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਚਾਰ ਜਣਿਆਂ ਦੇ ਕਤਲ ਹੋਣ ਦੀ ਸਨਸਨੀ ਖੇਜ ਖਬਰ ਹੈ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਅਫਸਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਮਨਜੋਤ ਸਿੰਘ ਪੁੱਤਰ ਸਤਿਨਾਮ ਸਿੰਘ ਮੰਗਲਵਾਰ ਦੀ ਦੇਰ ਸ਼ਾਮ ਨੂੰ ਆਪਣੇ ਚਾਚੇ ਨਿਸ਼ਾਨ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਜਿੱਥੇ ਉਸ ਨੇ ਆਪਣੀ ਚਾਚੀ ਹਰਜੀਤ ਕੌਰ ਅਤੇ ਉਸ ਦੇ 12 ਸਾਲ ਦੇ ਪੁੱਤਰ ਹਰਿ ਅੰਮ੍ਰਿਤ ਪਾਲ ਸਿੰਘ ਨੂੰ ਉਦੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂ ਉਹ ਮਾਂ ਪੁੱਤ ਹਾਲੇ ਰੋਟੀ ਖਾਣ ਦੀ ਤਿਆਰੀ ਹੀ ਕਰ ਰਹੇ ਸਨ ਇਸ ਮੌਕੇ ਉਹਨਾਂ ਦਾ ਪਿਤਾ ਨਿਸ਼ਾਨ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਇਸ ਉਪਰੰਤ ਪਿੰਡ ਵਿੱਚ ਹਾਹਾਕਾਰ ਮੱਚ ਗਈ ਇਸ ਮੌਕੇ ਫਿਰ ਇੱਕ ਵਾਰ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਕਿ ਮਨਜੋਤ ਸਿੰਘ ਦੀ ਲਾਸ਼ ਉਸ ਦੀ ਘਰ ਦੀ ਰਸੋਈ ਵਿੱਚ ਪਈ ਹੋਈ ਸੀ ਅਤੇ ਇੱਕ ਪ੍ਰਗਟ ਸਿੰਘ ਫੌਜੀ ਦੀ ਲਾਸ਼ ਮਨਜੋਤ ਸਿੰਘ ਦੇ ਘਰ ਦੇ ਸਾਹਮਣੇ ਖੇਤਾਂ ਨੇੜੇ ਰੂੜੀ ਵਾਲੇ ਖੱਡਿਆਂ ਵਿੱਚ ਪਈ ਹੋਈ ਸੀ ਇਸ ਵਾਰਦਾਤ ਦੀ ਸਮੁੱਚੀ ਤਫਤੀਸ਼ ਹਲਕਾ ਡੀਐਸਪੀ ਸੁੱਖ ਇੰਦਰ ਸਿੰਘ ਨੇ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਸਮੁੱਚੀ ਟੀਮ ਨੂੰ ਇਸ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕਰਨ ਲਈ ਲਗਾ ਦਿੱਤਾ ਅਤੇ ਬਟਾਲਾ ਤੋਂ ਫਰੈਂਸਿਕ ਟੀਮਾਂ ਨੂੰ ਵੀ ਮੌਕੇ ਤੇ ਬੁਲਾ ਲਿਆ ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਕੁਝ ਦੱਸਣ ਨੂੰ ਤਿਆਰ ਨਹੀਂ ਸੀ ਅਤੇ ਨਾ ਹੀ ਪਰਿਵਾਰ ਦੇ ਮੈਂਬਰ ਹੀ ਇਸ ਮਾਮਲੇ ਬਾਰੇ ਕੋਈ ਖੁਲਾਸਾ ਕਰ ਰਹੇ ਸਨ ਇਥੋਂ ਤੱਕ ਕਿ ਉਹਨਾਂ ਨੇ ਮੀਡੀਆ ਨੂੰ ਕਵਰੇਜ ਤੋਂ ਵੀ ਰੋਕ ਦਿੱਤਾ ਕਿ ਉਹਨਾਂ ਦੇ ਘਰ ਬਹੁਤ ਵੱਡਾ ਦੁਖਾਂਤ ਹੋ ਗਿਆ ਹੈ ਇਸ ਲਈ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਅਤੇ ਨਾ ਹੀ ਕੋਈ ਮੀਡੀਆ ਕਵਰੇਜ ਕਰਵਾਉਣਾ ਚਾਹੁੰਦੇ ਹਨ ਇਸ ਸਬੰਧੀ ਜਦੋਂ ਡੀਐਸਪੀ ਸੁਖ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਲ ਦੀ ਘੜੀ ਕੁਝ ਵੀ ਕਹਿਣਾ ਵਾਜਿਬ ਨਹੀਂ ਹੋਵੇਗਾ ਇਸ ਮਾਮਲੇ ਦੀ ਸਮੁੱਚੀ ਤਫਤੀਸ਼ ਕਰਕੇ ਬਣਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਇੱਥੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿੱਥੇ ਮਨਜੋਤ ਸਿੰਘ ਦੇ ਸਾਥੀ ਪ੍ਰਗਟ ਸਿੰਘ ਕੋਲ ਲਾਈਸੰਸ ਸੀ ਰਿਵਾਲਵਰ ਸੀ ਅਤੇ ਮਨਜੋਤ ਮਨਜੋਤ ਸਿੰਘ ਕੋਲ ਵੀ ਜੋ ਹਥਿਆਰ ਪਾਇਆ ਗਿਆ ਉਸ ਦੀ ਪੁਸ਼ਟੀ ਨਹੀਂ ਹੋ ਸਕੀ ਉਹ ਨਜਾਇਜ਼ ਸੀ ਜਾਂ ਲਾਈਸੈਂਸ ਸੀ ਪਰ ਚਰਚਾ ਇਹ ਹੈ ਕਿ ਉਸ ਕੋਲ ਨਜਾਇਜ਼ ਹਥਿਆਰ ਸੀ।.





