ਚੰਡੀਗੜ੍ਹ,30 ਅਗਸਤ (ਜਸ਼ਨ )
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋ ਪਾਰਟੀ ਦੀ ਸਿਆਸੀ ਮਾਮਲਿਆ ਬਾਰੇ ਕਮੇਟੀ ਤੇ ਕੋਰ ਕਮੇਟੀ ਦੇ ਮੈਂਬਰਾ ਨਾਲ ਸਲਾਹ ਮਸ਼ਵਰਾ ਕਰਨ ਤੋ ਬਾਅਦ ਅੱਜ ਪਾਰਟੀ ਦੇ ਹਲਕਾ ਕੋ ਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਕੀਤੀ ਗਈ । ਪਾਰਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਕੋ ਆਰਡੀਨੇਟਰ ਲਾਏ ਜਾਣਗੇ। ਉਹਨਾਂ ਨੇ ਨਵਨਿਯੁਕਤ ਕੋ ਆਰਡੀਨੇਟਰਾਂ ਨੂੰ ਜਿੱਥੇ ਇਹ ਜਿੰਮੇਵਾਰੀ ਸਾਂਭਣ ਦੀ ਵਧਾਈ ਦਿੱਤੀ ਉੱਥੇ ਪਾਰਟੀ ਦੀਆ ਗਤੀਵਿਧੀਆਂ ਨੂੰ ਹੋਰ ਉਸਾਰੋ ਢੰਗ ਨਾਲ ਚਲਾਉਣ ਲਈ ਆਦੇਸ਼ ਜਾਰੀ ਕੀਤੇ । ਉਹਨਾਂ ਨੇ ਸਮੂਹ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਪਾਰਟੀ ਲਈ ਤਨਦੇਹੀ ਨਾਲ ਕੰਮ ਕੀਤਾ ਤੇ ਜਿਹਨਾਂ ਦੀ ਮਿਹਨਤ ਸਦਕਾ ਅੱਜ ਤਜਰਬੇਕਾਰ ਹੋਸ਼ ਤੇ ਜੋਸ਼ ਦੇ ਸੁਮੇਲ ਵਾਲੀ ਪਹਿਲੀ ਲਿਸਟ ਜਾਰੀ ਕੀਤੀ ਜਾ ਰਹੀ ਹੈ । ਪਾਰਟੀ ਪ੍ਰਧਾਨ ਦੀ ਸਲਾਹ ਨਾਲ ਸਾਰੇ ਕੋ ਆਰਡੀਨੈਟਰ ਵਲੋ ਆਪਣੇ ਆਪਣੇ ਹਲਕਿਆਂ 'ਚ ਜਲਦੀ ਪ੍ਰੋਗਰਾਮ ਰੱਖੇ ਜਾਣਗੇ । ਇਹ ਪ੍ਰੋਗਰਾਮ 2027 'ਚ ਸਾਡੀ ਸਰਕਾਰ ਦਾ ਮੁੱਢ ਬੰਨਣਗੇ । ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਜਲਦੀ ਹੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ।
1 ਪੱਟੀ - ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ
2 ਡੇਰਾ ਬਾਬਾ ਨਾਨਕ - ਸ ਸੁੱਚਾ ਸਿੰਘ ਛੋਟੇਪੁਰ
3 ਭੁੱਲਥ - ਬੀਬੀ ਜਗੀਰ ਕੌਰ
4 ਅਜਨਾਲਾ -ਡਾਕਟਰ ਰਤਨ ਸਿੰਘ ਅਜਨਾਲਾ
5 ਨਕੋਦਰ - ਸ ਗੁਰਪ੍ਰਤਾਪ ਸਿੰਘ ਵਡਾਲਾ
6 ਲਹਿਰਾਗਾਗਾ - ਸ ਪਰਮਿੰਦਰ ਸਿੰਘ ਢੀਂਡਸਾ
7 ਸੁਨਾਮ - ਭਾਈ ਗੋਬਿੰਦ ਸਿੰਘ ਲੌਂਗੋਵਾਲ
8 ਫਿਲੌਰ - ਸ ਸਰਵਣ ਸਿੰਘ ਫਿਲੌਰ
9 ਸਾਹਨੇਵਾਲ - ਸ ਸੰਤਾ ਸਿੰਘ ਉਮੈਦਪੁਰੀ
10 ਬਰਨਾਲਾ - ਸ ਗਗਨਜੀਤ ਸਿੰਘ ਬਰਨਾਲਾ
11 ਸੰਗਰੂਰ - ਸ੍ਰੀ ਪ੍ਰਕਾਸ਼ ਚੰਦ ਗਰਗ
12 ਸਨੌਰ - ਸ ਹਰਿੰਦਰਪਾਲ ਸਿੰਘ ਚੰਦੂਮਾਜਰਾ
13 ਬੱਸੀ ਪਠਾਣਾਂ- ਜੱਜ ਸ ਨਿਰਮਲ ਸਿੰਘ
14 ਅਟਾਰੀ - ਸ ਅਜੈਪਾਲ ਸਿੰਘ ਮੀਰਾਂਕੋਟ
15 ਬਾਬਾ ਬਕਾਲਾ - ਸ ਰਣਜੀਤ ਸਿੰਘ ਛੱਜਲਵੱਡੀ
16 ਜ਼ੀਰਾ - ਸ ਕਰਨੈਲ ਸਿੰਘ ਪੀਰਮੁਹਮੰਦ
17 ਆਦਮਪੁਰ -ਸ ਜਰਨੈਲ ਸਿੰਘ ਗੜ੍ਹਦੀਵਾਲ
18 ਉੜਮੁੜ ਟਾਂਡਾ - ਸ ਮਨਜੀਤ ਸਿੰਘ ਦਸੁਹਾ
19 ਬਲਾਚੌਰ- ਸ੍ਰੀ ਅਮਿਤ ਸੇਠੀ ਥੋਪੀਆ
20 ਜਲੰਧਰ ਕੈਂਟ - ਬੀਬੀ ਹਰਜੀਤ ਕੌਰ ਤਲਵੰਡੀ
21 ਅਮਲੋਹ- ਸ ਬਲਤੇਜ ਸਿੰਘ ਮਹਿਦੂਦਾ
22 ਨਵਾਂਸ਼ਹਿਰ - ਸ ਮਹਿੰਦਰ ਸਿੰਘ ਹੁਸੈਨਪੁਰ
23 ਫ਼ਰੀਦਕੋਟ - ਸ ਅਮਨਿੰਦਰ ਸਿੰਘ ਬੰਨੀ ਬਰਾੜ
24 ਘਨੌਰ - ਸ ਭੁਪਿੰਦਰ ਸਿੰਘ ਸੇਖੂਪੁਰ
25 ਨਾਭਾ- ਸ ਰਵਿੰਦਰ ਸਿੰਘ ਸ਼ਾਹਪੁਰ
26 ਸਮਾਣਾ- ਸ ਚਰਨਜੀਤ ਸਿੰਘ ਮਾਵੀ
27 ਪਟਿਆਲਾ ਦਿਹਾਤੀ ਸ ਰਣਧੀਰ ਸਿੰਘ ਰੱਖੜਾ
28 ਡੇਰਾ ਬੱਸੀ - ਬੀਬੀ ਰਾਜਿੰਦਰ ਕੌਰ
29 ਫ਼ਿਰੋਜ਼ਪੁਰ ਦਿਹਾਤੀ ਡਾ:ਮੋਹਨ ਸਿੰਘ ਲਾਲਕਾ
30 ਸ਼ਾਮ ਚੁਰਾਸੀ - ਸ ਮਦਨ ਮੋਹਨ ਸਿੰਘ
31 ਬੁਢਲਾਢਾ - ਮਲਕੀਤ ਸਿੰਘ ਸਮਾਉ

32 ਸੰਤਾ ਸਿੰਘ ਉਮੈਦਪੁਰੀ -ਸਾਹਨੇਵਾਲ