ਨਿਹਾਲਸਿੰਘ ਵਾਲਾ ,23 ਅਗਸਤ (ਜਸ਼ਨ ) ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਚੇਅਰਮੈਨ ਖਣਮੁਖ ਭਾਰਤੀ ਪੱਤੋ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਦਿਨਕਰ ਸਹਿਜਪਾਲ (ਗੋਲਡੀ) ਸਪੁੱਤਰ ਰਾਮ ਕ੍ਰਿਸ਼ਨ ਪੱਤੋ ਜੋ ਕਿ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇਕੇ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਉਨ੍ਹਾਂ ਦੇ ਜੱਦੀ ਪਿੰਡ ਪੱਤੋ ਹੀਰਾ ਸਿੰਘ ਦੀ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਸਪੁੱਤਰਾਂ ਮੁਨੀਸ਼ੂ ਭਾਰਤੀ ਅਤੇ ਦਿਵਾਂਸ਼ੂ ਭਾਰਤੀ ਨੇ ਨਿਭਾਈ। ਇਸ ਤੋਂ ਪਹਿਲਾਂ ਖਣਮੁਖ ਭਾਰਤੀ ਪੱਤੋ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਦੁੱਖ ਸਾਂਝਾ ਕੀਤਾ। ਸਵ. ਦਿਨਕਰ ਸਹਿਜਪਾਲ ਪੱਤੋ ਦੇ ਅੰਤਿਮ ਸਸਕਾਰ ਸਮੇਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਅਵਤਾਰ ਚੰਦ ਪੱਤੋ, ਪ੍ਰਧਾਨ ਰੇਸ਼ਮ ਸਿੰਘ ਖਾਈ, ਸਾਬਕਾ ਸਰਪੰਚ ਭਗਵੰਤ ਸਿੰਘ ਗਾਜੀਆਣਾ, ਪ੍ਰਧਾਨ ਜਸਵਿੰਦਰ ਸਿੰਘ ਖੋਟੇ, ਸਰਪੰਚ ਹਰਜਿੰਦਰ ਸਿੰਘ ਖੋਟੇ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾਂ, ਵਿਜੈ ਕੁਮਾਰ ਜੋਸ਼ੀ, ਐਮ.ਸੀ. ਰਮੇਸ਼ ਕੁਮਾਰ ਕਾਲੂ, ਸਾਬਕਾ ਸਰਪੰਚ ਬਲਦੇਵ ਸਿੰਘ ਖੋਟੇ, ਪ੍ਰਧਾਨ ਸੁਰਜੀਤ ਸਿੰਘ ਰਣਸੀਂਹ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਸਾਬਕਾ ਸਰਪੰਚ ਸੁਖਦੇਵ ਸਿੰਘ ਪੱਤੋ, ਸਾਬਕਾ ਸਰਪੰਚ ਪੂਰਨ ਸਿੰਘ ਜਵਾਹਰ ਸਿੰਘ ਵਾਲਾ, ਜਗਸੀਰ ਸਿੰਘ ਜਵਾਹਰ ਸਿੰਘ ਵਾਲਾ, ਸਾਬਕਾ ਸਰਪੰਚ ਅਮਨਿੰਦਰ ਸਿੰਘ ਸੈਦੋਕੇ, ਜ਼ਿਲ੍ਹਾ ਪ੍ਰੀਸ਼ਿਦ ਮੈਂਬਰ ਅਮਰਿੰਦਰ ਸਿੰਘ ਸੈਦੋਕੇ, ਜੀਤਾ ਸੈਦੋਕੇ, ਭੋਲਾ ਸਿੰਘ ਗਾਜੀਆਣਾ, ਸੁਖਚੈਨ ਸਿੰਘ ਢਿੱਲੋਂ, ਪ੍ਰਧਾਨ ਚਰਨਪ੍ਰੀਤ ਸਿੰਘ ਆਂਟੂ ਡਾਲਾ, ਸਰਪੰਚ ਅਜਮੇਰ ਸਿੰਘ ਬੁੱਟਰ, ਇੰਦਰਜੀਤ ਸਿੰਘ ਭਾਗੀਕੇ, ਪ੍ਰਧਾਨ ਰੁਪਿੰਦਰ ਸਿੰਘ ਬਰਾੜ ਦੀਦਾਰੇਵਾਲਾ, ਪ੍ਰਧਾਨ ਕੇਵਲ ਸਿੰਘ ਬੁਰਜ ਹਮੀਰਾ, ਦਵਿੰਦਰ ਸਿੰਘ ਬਰਾੜ ਹਿਤਕਾਰੀ ਮੈਡੀਕਲ, ਯੂਥ ਆਗੂ ਅਤਿੰਦਰਪਾਲ ਸਿੰਘ ਦੀਨਾਂ, ਪ੍ਰਧਾਨ ਦੀਪਾ ਬਰਾੜ ਦੀਨਾਂ, ਮੋਹਨ ਲਾਲ ਰੌਂਤਾ,ਅਮਨਪ੍ਰੀਤ ਸਿੰਘ ਤਖ਼ਤੂਪੁਰਾ, ਅਮਨਦੀਪ ਸਿੰਘ ਤਖ਼ਤੂਪੁਰਾ, ਨੰਬਰਦਾਰ ਕਰਮ ਸਿੰਘ ਪੱਤੋ, ਬਲਵੀਰ ਸਿੰਘ ਪੱਤੋ, ਪ੍ਰਧਾਨ ਰਾਮ ਸਿੰਘ ਪੱਤੋ, ਪਰਮਜੀਤ ਸਿੰਘ ਬਰਾੜ ਪੱਤੋ, ਹਰਵਿੰਦਰ ਸਿੰਘ ਪੱਤੋ, ਪ੍ਰਧਾਨ ਪੂਰਨ ਪੱਤੋ, ਜਸਪਤ ਰਾਏ, ਯਸ਼ਪਾਲ ਰਾਏ, ਕ੍ਰਿਸ਼ਨ ਪੰਡਿਤ, ਨੰਬਰਦਾਰ ਅਮਰਜੀਤ ਸਿੰਘ ਦੀਦਾਰੇਵਾਲਾ, ਜਸਵਿੰਦਰ ਸਿੰਘ ਰਾਊਕੇ, ਸੁਖਚੈਨ ਸਿੰਘ ਬੱਧਨੀ, ਐਮ.ਸੀ. ਰਵਿੰਦਰਜੀਤ ਸਿੰਘ ਬੱਧਨੀ, ਪ੍ਰਧਾਨ ਅਮਰਜੀਤ ਸਿੰਘ ਬੁੱਟਰ, ਪਰਮ ਮਾਣੂੰਕੇ, ਦੀਸ਼ਾ ਮਾਣੂੰਕੇ, ਇਕੱਤਰ ਸਿੰਘ ਮਾਣੂੰਕੇ, ਗੁਰਵਿੰਦਰ ਸਿੰਘ ਪੱਤੋ, ਬਲਜਿੰਦਰ ਸਿੰਘ ਪੱਤੋ, ਬੱਬੀ ਪੱਤੋ, ਪੰਡਤ ਰਾਮ ਕਾਂਗੜ, ਕੌਸ਼ਲ ਕੁਮਾਰ, ਬਲਜੀਤ ਕੁਮਾਰ, ਜੀਵਨ ਪੱਤੋ, ਫਤਹਿ ਚੰਦ, ਤੁਸ਼ਾਰ ਭਾਰਤੀ, ਜਗਦੀਸ਼ ਨੰਗਲ, ਸਰਪੰਚ ਕੁਲਦੀਪ ਸਿੰਘ ਮਧੇਕੇ, ਅਸ਼ੋਕ ਕੁਮਾਰ, ਰਾਮਸ਼ਰਨ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।