ਕੈਨੇਡਾ,30 ਜੂਨ (ਜਗਮੰਦਰ ਸਿੰਘ ਸਰਾਂ )ਸੀਨੀਅਰ ਅਕਾਲੀ ਆਗੂ ਬਚਿੱਤਰ ਸਿੰਘ ਘੋਲੀਆ ਨੂੰ ਉਸ ਵੇਲਵ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ । ਮਾਤਾ ਮੁਖਤਿਆਰ ਕੌਰ ਧਰਮ ਪਤਨੀ ਕੈਪਟਨ ਲਛਮਣ ਸਿੰਘ ਸਰਪੰਚ 30 ਜੂਨ ਨੂੰ ਅਕਾਲ ਚਲਾਣਾ ਕਰ ਗਏ। ਘੋਲੀਆ ਪਰਿਵਾਰ ਦੀ ਠੰਡੀ ਮਿੱਠੀ ਛਾਂ ਮਾਤਾ ਮੁਖਤਿਆਰ ਕੌਰ ਦੇ ਅਕਾਲ ਚਲਾਣੇ ਨੂੰ ਬਹੁਤ ਹੀ ਜਿਆਦਾ ਦੁੱਖਦਾਇਕ ਦੱਸਦਿਆਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਾਜਸੇਵੀ ਸ਼ਖਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ । ਬਚਿੱਤਰ ਸਿੰਘ ਘੋਲੀਆ ਦੇ ਪਰਿਵਾਰਕ ਮਿੱਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਿੰਦਗੀ 'ਚ ਬਹੁਤ ਵਾਰ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਬਿਨਾ ਸ਼ੱਕ ਉਹ ਬਹੁਤ ਹੀ ਨੇਕ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ । ਉਹਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ, ਹੌਸਲਾ ਅਤੇ ਭਾਣਾ ਮੰਨਣ ਦੀ ਸ਼ਕਤੀ ਬਖ਼ਸ਼ਣ। ਜ਼ਿਕਰਯੋਗ ਹੈ ਕਿ ਮਾਤਾ ਜੀ ਅੱਜ ਕੱਲ ਬਰੈਮਪਟਨ (ਕੈਨੇਡਾ ) ਵਿਖੇ ਹੀ ਪਰਿਵਾਰ ਨਾਲ ਰਹਿ ਰਹੇ ਸਨ।
'ਇੰਟਰਨੈਸ਼ਨਲ ਪੰਜਾਬੀ ਨਿਊਜ਼'ਦੀ ਸਮੁੱਚੀ ਟੀਮ ਵਲੋਂ ਮਾਤਾ ਮੁਖਤਿਆਰ ਕੌਰ ਜੀ ਨੂੰ ਦਿਲੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।
ਸ. ਬਚਿੱਤਰ ਸਿੰਘ ਘੋਲੀਆ ਦਾ ਫੋਨ ਨੰਬਰ --- +1 647 216 6324