ਗੁਰਦਾਸਪੁਰ,17 ਮਈ ( ਜਸ਼ਨ ) ਗੁਰਦਾਸਪੁਰ ਵਿਖੇ ਐਸ.ਡੀ.ਐਮ. ਦੀ ਸੇਵਾ ਨਿਭਾਅ ਰਹੇ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਜੰਮੂ ਕਸ਼ਮੀਰ- ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਦੇ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸੰਬੰਧੀ ਅਨੁਪ੍ਰੀਤ ਕੌਰ ਰੰਧਾਵਾ ਤੇ ਇਕ ਕਰੋੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਹੀ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ’ਚ ਪੁਲਿਸ ਵਲੋਂ ਸਵੇਰੇ ਉਨ੍ਹਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿਚ ਲਿਆ ਗਿਆ। ਐਸ.ਡੀ.ਐਮ ਗੁਰਦਾਸਪੁਰ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਨੇ ਸਵੇਰੇ 7 ਵਜੇ ਘਰ ਤੋਂ ਗ੍ਰਿਫ਼ਤਾਰ ਕੀਤਾ । ਜ਼ਿਕਰਯੋਗ ਹੈ ਕਿ ਐੱਸ ਡੀ ਐੱਮ ਨੇ ਆਪਣੇ ਰਿਸ਼ਤੇਦਾਰਾਂ ,ਦਫਤਰ ਦੇ ਮੁਲਾਜ਼ਮਾਂ ਅਤੇ ਘਰੇਲੂ ਨੌਕਰਾਣੀ ਦੇ ਜਾਅਲੀ ਖਾਤੇ ਖੁਲਾ ਕੇ ਐਕੁਆਇਰ ਕੀਤੀ ਜ਼ਮੀਨ ਦੀ ਪ੍ਰਕਿਰਿਆ ਦੌਰਾਨ ਕਰੋੜਾਂ ਰੁਪਏ ਹੜੱਪ ਕੀਤੇ ,ਜਿਸ ਦੀ ਤਫਤੀਸ਼ ਜਾਰੀ ਹੈ । ਇਸ ਤਫਤੀਸ਼ ਵਿਚ ਉਹਨਾਂ ਬੈਂਕ ਅਧਿਕਾਰੀਆਂ ਦੇ ਫਸਣ ਦੀ ਵੀ ਸੰਭਾਵਨਾ ਹੈ ਜਿਨ੍ਹਾਂ ਨੇ ਜਾਅਲੀ ਖਾਤੇ ਖੋਲ੍ਹੇ ਅਤੇ ਐਸ.ਡੀ.ਐਮ ਦੇ ਗੋਰਖਧੰਦੇ ਵਿਚ ਉਸ ਦੇ ਹਿੱਸੇਦਾਰ ਬਣੇ ।
ਖ਼ਬਰਾਂ
SDM ਅਨੂਪ੍ਰੀਤ ਕੌਰ ਰੰਧਾਵਾ ਗ੍ਰਿਫਤਾਰ, ਹਾਈਵੇ ਲਈ ਐਕੁਆਇਰ ਜ਼ਮੀਨ ਵਿਚ ਹੋਇਆ ਗਬਨ
* ਗਬਨ
17 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



