ਕੈਨੇਡਾ ,8 ਅਕਤੂਬਰ (ਜਗਮੰਦਰ ਸਰਾਂ): ਪੰਜਾਬੀ ਭਾਈ ਚਾਰੇ ਦੇ ਲੋਕਾਂ ਨੇ ਜਿਵੇਂ ਵਿਦੇਸ਼ਾ ਵਿੱਚ ਜਾ ਕੇ ਆਪਣੇ ਝੰਡੇ ਬੁਲੰਦ ਕੀਤੇ ਹਨ ਉਨ੍ਹਾਂ ਵਿੱਚੋ ਇੱਕ ਸਰਦਾਰ ਨਛੱਤਰ ਸਿੰਘ ਕੂੰਨਰ ਦੇ ਪਰਿਵਾਰ ਨੇ ਵੀ ਕੈਨੇਡਾ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੋਇਆ ਹੈ ।"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਮੁਤਾਬਿਕ ਕੂੰਨਰ ਪਰਵਾਰ ਦੇ ਅਨੇਕਾਂ ਹੋਟਲ ਹਨ ਪ੍ਰੋਪਰਟੀ ਦਾ ਵਿਸ਼ਾਲ ਕਾਰੋਬਾਰ ਹੈ ਅਤੇ ਇਸ ਦੇ ਨਾਲ ਕੈਨੇਡਾ ਦੀ ਰਾਜਨੀਤੀ ਵਿੱਚ ਵੀ ਇੰਨਾ ਦਾ ਵੱਡਾ ਯੋਗਦਾਨ ਹੈ ਕੂੰਨਰ ਪਰਿਵਾਰ ਦੀ ਬੇਟੀ ਪ੍ਰਦੀਪ ਕੂੰਨਰ ਸਰੀ ਸਿਟੀ ਦੀ ਕੌਂਸਲਰ ਹੈ। ਹੈਰੀ ਕੂਨਰ ਮੇਅਰ ਦੇ ਐਡਵਾਈਜ਼ਰ ਹਨ। ਉਨਾ ਦਾ ਪੋਤਾ ਲੈਂਗਲੀ ਸਿਟੀ ਦਾ ਮੈਨੇਜਰ ਹੈ । ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਸਰਦਾਰ ਨਛੱਤਰ ਸਿੰਘ ਕੂੰਨਰ ਨੇ ਮੇਅਰ ਸਮੇਤ ਸਾਰੇ ਕੌਂਸਲਰਾਂ ਨੂੰ ਸਨਮਾਨਤ ਕੀਤਾ। ਸ਼ਹਿਰ ਦੇ ਉੱਘੇ 200 ਸ਼ਹਿਰ ਵਾਸੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਰੂਬਰੂ ਕਰਵਾਇਆ । ਇਸ ਮੌਕੇ ਤੇ ਕੂੰਨਰ ਨੇ ਮੇਅਰ ਨੂੰ ਪੰਜਾਬੀ ਭਾਈ ਚਾਰੇ ਦੇ ਲੋਕਾ ਨੂੰ ਜੋ ਤਕਲੀਫ਼ਾ ਆ ਰਹੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਆਖਿਆ । ਇਸ ਮੌਕੇ ਤੇ ਕੂੰਨਰ ਪਰਿਵਾਰ ਤੋ ਇਲਾਵਾ ਸਰਦਾਰ ਹਰਦੇਵ ਸਿੰਘ ,ਦਿਲਬਾਗ ਸਿੰਘ, ਪਰਵੇਜ਼ ਪੱਬੀ, ਸਟੇਟ ਐਵਾਰਡੀ ਦਵਿੰਦਰ ਪਾਲ ਸਿੰਘ ਅਤੇ ਜੇ ਟੀ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਖ਼ਬਰਾਂ
ਸਰਦਾਰ ਨਛੱਤਰ ਸਿੰਘ ਕੂੰਨਰ ਨੇ ਸਰੀ ਸਿਟੀ ਦੇ ਮੇਅਰ ਬ੍ਰਾਂਡੇ ਲੋਕ ਅਤੇ ਕੌਂਸਲਰ ਦਾ ਕੀਤਾ ਸਨਮਾਨ
* ਪੰਜਾਬੀਆਂ ਨੇ ਵਿਦੇਸ਼ਾ ਵਿੱਚ ਝੰਡੇ ਕੀਤੇ ਬੁਲੰਦ
6 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



