ਜੰਮੂ,11 ਨਵੰਬਰ (ਜਸ਼ਨ )ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਜੀਪੀਸੀ), ਜੰਮੂ ਦੇ ਸਹਿਯੋਗ ਨਾਲ ਆਲ ਜੰਮੂ-ਕਸ਼ਮੀਰ ਲਬਾਣਾ ਸਮਾਜ ਦੇ ਕੇਂਦਰੀ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕੀਤੇ ਗਏ ‘ਸੰਨੀ ਓਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਟ੍ਰਸਟ ਦੇ ਚੇਅਰਮੈਨ ਐੱਸ ਪੀ ਸਿੰਘ ਓਬੇਰੋਏ ਨੇ ਕੀਤਾ ।
ਇਸ ਕੇਂਦਰ ਦਾ ਉਦਘਾਟਨ , ਸਿੱਕਿਮ ਹਾਈ ਕੋਰਟ ਦੇ ਸੇਵਾਮੁਕਤ ਮੁੱਖ ਨਿਆਂਧੀਸ਼ ਜਸਟਿਸ ਪਰਮੋਦ ਕੋਹਲੀ ਅਤੇ ਟਰੱਸਟੀ ਸੇਵਾਮੁਕਤ ਜਸਟਿਸ ਐੱਮ. ਐੱਮ. ਐੱਸ. ਬੇਦੀ ਨੇ ਚੇਅਰਮੈਨ ਐੱਸ ਪੀ ਸਿੰਘ ਓਬੇਰੋਏ ਨਾਲ ਸਾਂਝੇ ਤੌਰ ’ਤੇ ਕੀਤਾ।
ਇਸ ਸਮਾਗਮ ਵਿੱਚ ਸੁਚੇਤਗੜ੍ਹ ਦੇ ਵਿਧਾਇਕ ਪ੍ਰੋ. ਘਾਰੂ ਰਾਮ ਭਗਤ ਜੀ, ਆਰ. ਐੱਸ. ਪੁਰਾ–ਜੰਮੂ ਦੱਖਣ ਦੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਜੀ, ਐੱਸ. ਡੀ. ਐੱਮ. ਸ੍ਰੀਮਤੀ ਅਨੁਰਾਧਾ ਠਾਕੁਰ ਜੀ ਅਤੇ ਟਰੱਸਟ ਦੀਆਂ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ ਹਾਜ਼ਰ ਸਨ।
ਇਸ ਮੌਕੇ ਕੇਂਦਰੀ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸ. ਬਾਨਾ ਸਿੰਘ ਜੀ, ਸਕੱਤਰ ਸ. ਸੁਰਿੰਦਰ ਸਿੰਘ ਜੀ ਤੇ ਕੈਸ਼ੀਅਰ ਸ. ਮੁਨੀਰ ਸਿੰਘ ਜੀ ਨੇ ਵੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਡੀਜੀਪੀਸੀ ਜੰਮੂ ਦੇ ਪ੍ਰਧਾਨ ਸ. ਰਣਜੀਤ ਸਿੰਘ ਟੌਹੜਾ ਜੀ, ਜੁਆਇੰਟ ਸਕੱਤਰ ਸ. ਰਣਵੀਰ ਸਿੰਘ ਜੀ, ਮੈਂਬਰ ਸ. ਗੁਰਮੀਤ ਸਿੰਘ ਜੀ, ਸ. ਓਂਕਾਰ ਸਿੰਘ ਜੀ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਥਾਨਕ ਸੰਗਤ ਵੀ ਮੌਜੂਦ ਰਹੀ।
ਖ਼ਬਰਾਂ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ , ਜੰਮੂ ਦੇ ਸਹਿਯੋਗ ਨਾਲ ਆਲ ਜੰਮੂ-ਕਸ਼ਮੀਰ ਲਬਾਣਾ ਸਮਾਜ ਦੇ ਕੇਂਦਰੀ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕੀਤੇ ਗਏ ‘ਸੰਨੀ ਓਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ
12 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



