ਮੋਗਾ, 26 ਜੁਲਾਈ (ਜਸ਼ਨ )- ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਵੱਲੋਂ 10ਵਾਂ ”ਠੰਡੀ ਛਾਂ ਦਾ ਲੰਗਰ” ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਗਾਇਆ ਗਿਆ। ਇਸ ਮੌਕੇ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਮੁਫ਼ਤ ਵੰਡੇ ਗਏ ਅਤੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦਾ ਉਦਘਾਟਨ ਉੱਘੇ ਸਮਾਜ ਸੇਵੀ ਸੰਜੀਵ ਕੁਮਾਰ ਸੈਣੀ, ਚੇਅਰਮੈਨ ਬਲੂਮਿੰਗ ਬਡਜ਼ ਸਕੂਲ, ਮੋਗਾ ਨੇ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਖਾਲਸਾ ਸੇਵਾ ਸੁਸਾਇਟੀ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਅਜਿਹੇ ਉਪਰਾਲੇ ਸਮਾਜ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖਾਲਸਾ ਅਤੇ ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਸੁਸਾਇਟੀ ਪਿਛਲੇ ਦਸ ਸਾਲਾਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ”ਠੰਡੀ ਛਾਂ ਦਾ ਲੰਗਰ” ਲਗਾ ਰਹੀ ਹੈ। ਇਸ ਦਾ ਮੰਤਵ ਗੁਰੂ ਸਾਹਿਬ ਦੇ ਸੇਵਾ, ਮਨੁੱਖਤਾ ਅਤੇ ਕੁਦਰਤ ਨਾਲ ਪਿਆਰ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਹਰ ਘਰ ਤੱਕ ਹਰਿਆਲੀ ਦਾ ਸੁਨੇਹਾ ਪਹੁੰਚਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਕੁਲਵੰਤ ਕੌਰ ਔਲਖ ਅਤੇ ਸੋਢੀ ਫਾਊਂਡੇਸ਼ਨ ਦੇ ਪਰਮਿੰਦਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ।
ਕੈਨੇਡਾ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ,ਸਾਬਕਾ ਸਰਪੰਚ ਬੂਟਾ ਸਿੰਘ ਸੋਸਣ ਆਦਿ ਨੇ ਖਾਲਸਾ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਦਲਜੀਤ ਸਿੰਘ ਔਲਖ, ਸਤਨਾਮ ਸਿੰਘ ਕਾਰਪੈਂਟਰ, ਹਰਦੀਪ ਸਿੰਘ ਮਨੀ, ਸਤਿੰਦਰ ਪਾਲ ਸਿੰਘ ਸੈਂਭੀ, ਗੁਰਜੰਟ ਸਿੰਘ ਜੰਟਾ, ਪਰਮਜੀਤ ਸਿੰਘ ਬਿੱਟੂ ਨੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਮੇਅਰ ਵਿਨੇਪਾਲ ਕੌਰ ਮੋਗਾ ਕਾਰਪੋਰੇਸ਼ਨ , ਐਸ. ਕੇ. ਬਾਂਸਲ ਐਨਜੀਓ ਕੋਆਰਡੀਨੇਟਰ, ਸਨੀ ਗਿੱਲ ਅਕਾਲੀ ਦਲ, ਚਰਨਜੀਤ ਸਿੰਘ ਝੰਡੇਆਣਾ, ਸਿਮਰਨਜੀਤ ਸਿੰਘ ਬਰਾੜ ਪ੍ਰਧਾਨ ਨੈਸਲੇ ਇਮਪਲਾਈ ਯੂਨੀਅਨ, ਰਮਨਦੀਪ ਸਿੰਘ, ਰਾਜਵੰਤ ਸਿੰਘ ਮਾਹਲਾ, ਤੁਸ਼ਾਰ ਗੋਇਲ, ਗੁਰਸੇਵਕ ਸਿੰਘ ਸਨਿਆਸੀ, ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਕੋਮਲ, ਰਣਜੀਤ ਸਿੰਘ ਸੋਹਲ, ਕਰਨਪ੍ਰੀਤ ਸਿੰਘ, ਰਾਜਾ ਸਿੰਘ ਭਾਰਤ ਵਾਲੇ, ਲਵਲੀ ਸਿੰਗਲਾ ਜਿਲਾ ਪ੍ਰਧਾਨ, ਗੁਰਨਾਮ ਸਿੰਘ ਲਵਲੀ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਦਹੇਲੇ, ਗੋਲਡਨ ਮੂਵੀਜ਼, ਤਰਸੇਮ ਸਾਊਂਡ,ਅਨੰਤਜੋਤ ਸਿੰਘ, ਹਰਗੁਣ ਸਿੰਘ, ਗੁਰਜੰਟ ਸਿੰਘ ਜੰਟਾ, ਬਲਜੀਤ ਸਿੰਘ ਖੀਵਾ, ਹਰਪ੍ਰੀਤ ਸਿੰਘ ਖੀਵਾ, ਮਾਸਟਰ ਗੁਰਪ੍ਰੀਤ ਸਿੰਘ, ਲਵਲੀ ਸਿੰਗਲਾ, ਬਲਜੀਤ ਸਿੰਘ ਵਿੱਕੀ, ਚਰਨ ਸਿੰਘ, ਪਰਮਜੀਤ ਕੌਰ ਸੋਨੀ, ਡਾ. ਸਰਬਜੀਤ ਕੌਰ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਰਮਨ, ਚੰਚਲ ਪੋਪਲੀ, ਗੁਰਜੋਤ ਸਿੰਘ ਕੰਡਾ ਸਮੇਤ ਸਮਾਜ ਸੇਵਾ ਸੁਸਾਇਟੀ, ਬਲੱਡ ਸੇਵਾ ਸੋਸਾਇਟੀ, ਸਿੱਖ ਫੁਲਵਾੜੀ ਪਿੰਡ ਡਾਲਾ, ਲੋਕਲ ਗੁਰਪੁਰਬ ਕਮੇਟੀ, ਦਸਤਾਰ ਚੇਤਨਾ ਮਾਰਚ ਕਮੇਟੀ, ਆਜ਼ਾਦ ਵੈਲਫੇਅਰ ਕਲੱਬ, ਮੀਰੀ ਪੀਰੀ ਗਤਕਾ ਅਖਾੜਾ, ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਅਤੇ ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੌਰਾਨ ਸੈਂਕੜੇ ਬੂਟੇ ਵੰਡੇ ਗਏ ਅਤੇ ਸੰਗਤਾਂ ਨੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਕਲਪ ਲਿਆ।
ਖ਼ਬਰਾਂ
ਬੀ ਬੀ ਐੱਸ ਸੰਸਥਾਵਾਂ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ”ਠੰਡੀ ਛਾਂ ਦੇ ਲੰਗਰ” ਦਾ ਕੀਤਾ ਉਦਘਾਟਨ,ਖਾਲਸਾ ਸੇਵਾ ਸੁਸਾਇਟੀ ਦਾ ਵੱਡਾ ਉਪਰਾਲਾ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



