ਮੋਗਾ,12 ਨਵੰਬਰ (ਜਸ਼ਨ ) ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਅਤੇ ਕੋਰ ਕਮੇਟੀ ਮੈਬਰਾਂ ਵੱਲੋਂ ਸੰਧੂ ਇਲੈਕਟ੍ਰੋਹੋਮਿਉਪੈਥੀ ਸੈਂਟਰ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਇਸ ਸਮੇਂ ਕੋਰ ਕਮੇਟੀ ਮੈਂਬਰ ਡਾ ਮਨਪ੍ਰੀਤ ਸਿੰਘ, ਡਾ ਜਗਮੋਹਨ ਸਿੰਘ, ਡਾ ਜਗਜੀਤ ਸਿੰਘ ਗਿੱਲ ਪ੍ਰਧਾਨ ਡਾ ਸੰਤੋਖ ਸਿੰਘ ਜੋਸ਼ਨ, ਜਨ. ਸਕੱਤਰ ਡਾ ਪ੍ਰਮਿੰਦਰ ਕੁਮਾਰ ਪਾਠਕੁ, ਪ੍ਰੈਸ ਸਕੱਤਰ ਡਾ ਅਵਤਾਰ ਸਿੰਘ ਦੇਵਗਨ, ਆਫਿਸ ਸਕੱਤਰ ਡਾ ਕਮਲਜੀਤ ਕੌਰ ਸੇਖੋਂ, ਸਹਾਇਕ ਖਜਾਨਚੀ ਸੁਰੇਸ਼ ਸ਼ਰਮਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਈ ਡੀ ਐਮ ਏ ਪੰਜਾਬ ਟੀਮ ਵੱਲੋਂ ਡਾ ਵਰਿੰਦਰਜੀਤ ਕੌਰ ਸੰਧੂ ਨੂੰ ਕਾਊਟ ਸੀਜਰ ਮੈਟੀ ਜੀ ਦੀ ਫੋਟੋ ਭੇਟ ਕੀਤੀ ਗਈ। ਇਸ ਸਮੇਂ ਡਾ ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਇਲੈਕਟ੍ਰੋਹੋਮਿਉਪੈਥੀ ਇਲਾਜ ਪ੍ਰਣਾਲੀ ਸੁੱਧ ਅਤੇ ਹਰਬਲ ਪੌਦਿਆਂ ਤੇ ਅਧਿਕਾਰਤ ਪ੍ਰਣਾਲੀ ਹੈ। ਇਹ ਸਾਡੇ ਸਰੀਰ ਦੇ ਬਲੱਡ ਅਤੇ ਲਿੰਫ ਨੂੰ ਸਾਫ ਕਰਕੇ ਬਿਮਾਰੀਆਂ ਨੂੰ ਠੀਕ ਕਰਦੀ ਹੈ। ਇਸ ਸਮੇਂ ਡਾ ਜਸਪਾਲ ਸਿੰਘ ਵਿਰਕ, ਡਾ ਸੰਜੀਵ ਜੁਨੇਜਾ, ਡਾ ਪੂਨਮ ਜੁਨੇਜਾ, ਡਾ ਸੁਰਜੀਤ ਸਿੰਘ, ਡਾ ਕਿਸ਼ੋਰ ਚੰਦ, ਡਾ ਰਾਮੇਸ਼ ਸਰਮਾਂ, ਡਾ ਗੁਰਪ੍ਰੀਤ ਸਿੰਘ, ਡਾ ਅੰਮ੍ਰਿਤਪਾਲ ਸਿੰਘ, ਡਾ ਪ੍ਰਵੀਨ ਕੌਰ, ਡਾ ਕਿਰਨਪਾਲ ਸ਼ਰਮਾਂ, ਡਾ ਵਿਕਾਸ ਭਾਰਦਵਾਜ ਆਦਿ ਹਾਜਰ ਸਨ।