ਮੋਗਾ, 1 ਜੁਲਾਈ (ਜਸ਼ਨ ) : ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਸਾਲ 2026-27 ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਜੀਰਾ ਰੋਡ ਸਥਿਤ ਅਪਾਹਿਜ ਗਊਸ਼ਾਲਾ, ਗਾਂਧੀ ਰੋਡ ਵਿਖੇ ਗਊਵੰਸ਼ ਨੂੰ ਗੁੜ, ਹਰਾ ਚਾਰਾ ਅਤੇ ਸ਼ੱਕਰ ਖੁਆ ਕੇ ਗਊ ਸੇਵਾ ਨਾਲ ਕੀਤੀ ਗਈ।
ਇਸ ਮੌਕੇ ਕਲੱਬ ਦੇ ਚੇਅਰਮੈਨ ਵਿਜੈ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਖਜ਼ਾਨਚੀ ਵਿਨੋਦ ਗਰਗ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਿਹਾ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵਾ ਦੇ ਕਾਰਜਾਂ ਦੀ ਸ਼ੁਰੂਆਤ ਗਊ ਸੇਵਾ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਊ ਸੇਵਾ ਸਾਡੀ ਸੰਸਕ੍ਰਿਤੀ ਅਤੇ ਆਸਥਾ ਦਾ ਅਟੁੱਟ ਹਿੱਸਾ ਹੈ। ਇਸ ਤੋਂ ਇਲਾਵਾ ਵਿਸ਼ਵ ਡਾਕਟਰ ਦਿਵਸ ਅਤੇ ਚਾਰਟਰਡ ਅਕਾਊਂਟੈਂਟ (ਸੀ.ਏ.) ਦਿਵਸ ਦੇ ਮੌਕੇ 'ਤੇ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ, ਡਾ. ਸੰਜੀਵ ਮਿੱਤਲ ਅਤੇ ਸੀ.ਏ. ਪ੍ਰਮੋਦ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਵੇਂ ਸੈਸ਼ਨ ਦੌਰਾਨ ਵੀ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਸਮਾਜਿਕ ਅਤੇ ਸੇਵਾ ਕਾਰਜ ਕੀਤੇ ਜਾਣਗੇ। ਇਸ ਮੌਕੇ ਰੋਟੇਰੀਅਨ ਕੇਵਲ ਬਾਂਸਲ, ਯਸ਼ਪਾਲ ਅਗਰਵਾਲ, ਨੀਰਜ ਕੁਮਾਰ, ਵਿਨੀਤ ਕੁਮਾਰ, ਰਾਕੇਸ਼ ਕੁਮਾਰ, ਦਿਨੇਸ਼ ਜਿੰਦਲ, ਗੌਰਵ ਮਿੱਤਲ, ਵਿਨੋਦ ਗਰਗ, ਸੁਰਿੰਦਰ ਮਿੱਤਲ, ਪ੍ਰਵੇਸ਼ ਗੋਇਲ, ਰਾਜਿੰਦਰ ਸਚਦੇਵਾ, ਮੋਹਿਤ ਸਿੰਗਲਾ, ਪ੍ਰੇਮ ਜਿੰਦਲ, ਪ੍ਰਦੀਪ ਕੁਮਾਰ, ਸ਼ਿਵ ਕੁਮਾਰ, ਕਪਿਲ ਕਪੂਰ, ਯਸ਼ਪਾਲ ਮਿੱਤਲ, ਰਾਜੇਸ਼ ਕੁਮਾਰ ਸਮੇਤ ਕਲੱਬ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।