ਹਰਦੀਪ ਸਿੰਘ
ਧਰਮਕੋਟ (ਮੋਗਾ) 22 ਜੁਲਾਈ –ਮੋਗਾ ਜ਼ਿਲ੍ਹੇ ਦੇ ਕਸਬੇ ਅਜੀਤਵਾਲ ਵਿਖੇ ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਵਿੱਚ ਦਾਖਲ ਹੋ ਕੇ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਜ਼ੇਵਰਾਂ ਦੀ ਲੁੱਟ ਕਰਕੇ ਫ਼ਰਾਰ ਹੋ ਗਏ।ਘਟਨਾ ਕੱਲ੍ਹ ਸ਼ਾਮ ਵੇਲੇ ਉਸ ਵੇਲੇ ਵਾਪਰੀ ਜਦੋਂ ਬਾਜ਼ਾਰ ਵਿੱਚ ਗਾਹਕਾਂ ਦੀ ਭਾਰੀ ਆਮਦ ਬਣੀ ਹੋਈ ਸੀ। ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੀ ਸ਼ਾਮ ਕਸਬੇ ਦੇ ਭੀੜਭਾੜ ਵਾਲੇ ਖੇਤਰ ਵਿੱਚ ਸਥਿਤ ਕੋਕਰੀ ਜਿਊਲਰ ਦੇ ਬਾਹਰ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀ ਆਕੇ ਰੁਕੇ ਅਤੇ ਇਨ੍ਹਾਂ ਵਿਚੋਂ ਤਿੰਨ ਨਕਾਬਪੋਸ਼ ਦੁਕਾਨ ਅੰਦਰ ਦਾਖਲ ਹੋ ਗਏ। ਇੱਕ ਅਣਪਛਾਤੇ ਦੁਕਾਨ ਦੇ ਬਾਹਰ ਖੜ੍ਹਿਆ ਰਿਹਾ। ਦੁਕਾਨ ਅੰਦਰ ਦਾਖਲ ਹੋਣ ਵਾਲੇ ਇੱਕ ਨਕਾਬਪੋਸ਼ ਨੇ ਦੁਕਾਨ ਮਾਲਕ ਹਰਜਿੰਦਰ ਸਿੰਘ ਵੱਲ ਪਿਸਤੌਲ ਤਾਨ ਲਿਆ।ਬਾਕੀ ਦੋਨਾਂ ਨੇ ਉਸਦੀ ਮਾਰਕੁਟਾਈ ਕਰਨ ਲੱਗੇ। ਉਨ੍ਹਾਂ ਨੇ ਸੇਫ ਦੀ ਚਾਬੀ ਹਾਸਲ ਕਰਕੇ ਵਿੱਚ ਸੋਨੇ ਅਤੇ ਚਾਂਦੀ ਦੇ ਜ਼ੇਵਰਾਂ ਦੀ ਲੁੱਟ ਕੀਤੀ ਅਤੇ ਫ਼ਰਾਰ ਹੋ ਗਏ। ਦੁਕਾਨ ਮਾਲਕ ਨੇ ਦੱਸਿਆ ਕਿ ਵਾਰਦਾਤ ਦੌਰਾਨ ਉਹ ਮਾਯੂਸ ਹੋ ਕੇ ਸਭ ਕੁਝ ਅੱਖੀ ਦੇਖਦਾ ਰਿਹਾ।ਉਸ ਮੁਤਾਬਿਕ ਲੁੱਟੇ ਗਏ ਜ਼ੇਵਰਾਂ ਦੀ ਕੀਮਤ ਛੇ ਲੱਖ ਰੁਪਏ ਦੇ ਕਰੀਬ ਬਣਦੀ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਹਲਕਾ ਡੀਐਸਪੀ ਅਨਵਰ ਅਲੀ ਅਤੇ ਥਾਣਾ ਮੁਖੀ ਰਾਜ ਸਿੰਘ ਪੁਲੀਸ ਫੋਰਸ ਨਾਲ ਘਟਨਾ ਸਥਾਨ ਉੱਤੇ ਪੁੱਜੇ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਪੁਲੀਸ ਨੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਮੁਹਿੰਮ ਵਿੱਢ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਖ਼ਬਰਾਂ
ਪਿਸਤੌਲ ਦੀ ਨੋਕ ਤੇ ਸੁਨਿਆਰੇ ਤੋਂ ਲੁਟੇਰੇ ਛੇ ਲੱਖ ਦੇ ਗਹਿਣੇ ਲੁੱਟ ਕੇ ਫ਼ਰਾਰ
* ਦਿਨ ਦਿਹਾੜੇ ਵਾਪਰੀ ਘਟਨਾ
22 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



