ਬਟਾਲਾ,19 ਮਈ ( ਜਸ਼ਨ ) ਪਠਾਨਕੋਟ ਦੀ ਟੀਚਰ ਕਲੋਨੀ ਦੇ ਚਾਰ ਨੌਜਵਾਨ ਉਸ ਸਮੇਂ ਮਾਰੇ ਗਏ ਜਦੋਂ ਨੈਸ਼ਨਲ ਹਾਈਵੇ ਤੇ ਨੌਸ਼ਹਿਰਾ ਮੱਝਾ ਸਿੰਘ ਨਜਦੀਕ ਉਹਨਾਂ ਦੀ ਆਲਟੋ ਗੱਡੀ ਨੂੰ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਦੇਖਣ ਤੋ ਪਤਾ ਚਲਦਾ ਸੀ ਕੇ ਇਹ ਆਲਟੋ ਗੱਡੀ ਸੜਕ ਕਿਨਾਰੇ ਕਿਸੇ ਭਾਰੀ ਵਾਹਨ ਦੇ ਪਿੱਛੋਂ ਵੱਜੀ ਹੋਵੇ। ਜਿਸ ਵਾਹਨ ਨਾਲ ਪਿੱਛੋਂ ਗੱਡੀ ਟਕਰਾਈ ਉਹ ਵਾਹਨ ਮੌਕੇ ਤੋਂ ਫ਼ਰਾਰ ਦਸਿਆ ਜਾ ਰਿਹਾ ਸੀ । ਹਾਦਸਾ ਇੰਨਾ ਭਿਆਨਕ ਸੀ ਕੇ ਚਾਰੋ ਆਲਟੋ ਸਵਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀ ਅਨੁਸਾਰ ਹਾਦਸਾ ਸਵੇਰ ਸਾਰ ਚਾਰ ਵਜੇ ਦੇ ਨਜਦੀਕ ਦਾ ਦੱਸਿਆ ਜਾ ਰਿਹਾ ਸੀ । ਹਾਦਸਾ ਏਨਾ ਭਿਆਨਕ ਸੀ ਕਿ ਗੱਡੀ ਨੂੰ ਕੱਟ ਕੇ ,ਟਰੈਕਟਰ ਦੀ ਸਹਾਇਤਾ, ਨਾਲ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਸਮਾਂ ਬੀਤਣ ਤੇ ਪੁਲਿਸ ਵਲੋਂ ਕੀਤੀ ਤਫਤੀਸ਼ ਦੌਰਾਨ ਹਾਦਸੇ ਦੇ ਹੋਰ ਪੱਖ ਸਾਹਮਣੇ ਆਏ।
ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਹੋਏ ਇਸ ਅਲਟੋ ਕਾਰ ਦੇ ਸੜਕੀ ਹਾਦਸੇ 'ਚ ਮਰਨ ਵਾਲੇ 4 ਨੌਜਵਾਨਾਂ ਦੀ ਪਹਿਚਾਣ ਹੋ ਗਈ ਹੈ ਜਿਨਾਂ ਵਿਚੋਂ ਦੋ ਨੌਜਵਾਨ ਪਠਾਨਕੋਟ ਸ਼ਹਿਰ ਦੇ ਰਹਿਣ ਵਾਲੇ ਅਤੇ ਇੱਕ ਜੰਮੂ ਅਤੇ ਇੱਕ ਸੁਜਾਨਪੁਰ ਦਾ ਰਹਿਣ ਵਾਲਾ ਦੱਸੇ ਜਾ ਰਹੇ ਹਨ। ਬਟਾਲਾ ਪੁਲਿਸ ਦੀ ਚੌਂਕੀ ਨੌਸ਼ਹਿਰਾ ਮਾਝਾ ਸਿੰਘ ਦੇ ਇੰਚਾਰਜ ਬਲਜੀਤ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕਾ ਚੋ ਤਿੰਨ ਨੌਜਵਾਨ ਪਠਾਨਕੋਟ ਦੇ ਨੇੜਲੇ ਹਿਮਾਚਲ ਪ੍ਰਦੇਸ਼ ਦੇ ਇਲਾਕੇ 'ਚ ਸਥਿਤ ਇਕ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ 'ਚ ਇਲਾਜ ਲਈ ਦਾਖਿਲ ਸਨ ਅਤੇ ਉੱਥੋ ਬਿਨਾ ਦੱਸੇ ਨਿਕਲੇ ਅਤੇ ਚੌਥਾ ਪਠਾਨਕੋਟ ਦਾ ਨੌਜਵਾਨ ਬਿਕਰਮ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ ਉਹਨਾਂ ਦਾ ਦੋਸਤ ਉਸਦੀ ਗੱਡੀ 'ਚ ਸਵਾਰ ਹੋ ਕੇ ਆ ਰਹੇ ਸਨ। ਉੱਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਜਿਸ ਵਾਹਨ 'ਚ ਉਹ ਟਕਰਾਏ ਉਸਦੀ ਭਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾ ਦੇ ਵਾਰਿਸ ਦੇ ਬਿਆਨ ਤੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।