ਮੋਗਾ, 17 ਮਈ ( ਜਸ਼ਨ )ਖਾੜੀ ਯੁੱਧ ਦੇ ਚੱਲਦਿਆਂ "ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਰਸੋਈ ਦੇ ਬਜਟ ਤੋਂ ਲੈ ਕੇ ਸਫ਼ਰ ਤੱਕ ਸਭ ਕੁਝ ਮਹਿੰਗਾ ਹੋਣ ਦੇ ਨਾਲ ਨਾਲ ਕਿਸਾਨਾਂ ਲਈ ਅੱਜ ਦਾ ਸਮਾਂ ਔਖੀ ਘਾਟੀ ਪਾਰ ਕਰਨ ਬਰਾਬਰ ਸਿੱਧ ਹੋ ਰਿਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਪੰਜਤੂਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਜਨਤਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਝੋਨੇ ਦੀ ਬਿਜਾਈ ਆਰੰਭ ਹੋਣ ਵਾਲੀ ਹੈ ਤਾਂ ਅਜਿਹੇ ਵਿਚ ਮਹਿੰਗੇ ਡੀਜ਼ਲ ਕਾਰਨ ਕਿਸਾਨਾਂ ਦੇ ਖੇਤੀ ਖਰਚੇ ਵਧਣਗੇ ।ਉਹਨਾਂ ਕਿਹਾ ਕਿ ਹਰ ਚੀਜ਼ ਦਾ ਮੁੱਲ ਤਾਂ ਵੱਧ ਰਿਹਾ ਪਰ ਮਜ਼ਦੂਰ ਦੀ ਦਿਹਾੜੇ ਓਨੀ ਹੀ ਰਹਿਣੀ ਹੈ ਇਸ ਕਰਕੇ ਉਹਨਾਂ ਵਾਸਤੇ ਰੋਜ਼ ਦੀ ਰੋਟੀ ਵੀ ਮੁਸ਼ਕਿਲ ਹੋ ਜਾਵੇਗੀ। ਉਹਨਾਂ ਦੋਸ਼ ਲਾਇਆ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦੇਣ ਦੇ ਮਾਰੇ ਸਰਕਾਰ ਤੇਲ ਦੇ ਰੇਟ ਵਧਾ ਰਹੀ ਹੈ ਜਦਕਿ ਲੋਕ ਬੇਬੱਸ ਹੋ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਨੇ ।
ਖ਼ਬਰਾਂ
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਤੋੜਿਆ: ਦਿਲਬਾਗ ਸਿੰਘ ਹੈਪੀ ਭੁੱਲਰ
17 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



