ਕੋਟ ਈਸੇ ਖਾਂ, 2 ਅਕਤੂਬਰ (ਜਸ਼ਨ ) ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਰਾਈਸ ਮਿੱਲਾਂ ਅਤੇ ਮੰਡੀਆਂ ’ਚ ਪਈ ਕਣਕ ਨੂੰ ਨਾ ਹਟਾਉਣ ’ਤੇ ‘ਆਪ’ ਦੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਤੋਂ ਸ਼ੁਰੂ ਹੋ ਰਹੀ ਹੈ ਅਤੇ ਮੰਡੀਆਂ ’ਚ ਅਗੇਤੀਆਂ ਕਿਸਮਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਜੇਕਰ ਭੰਡਾਰਨ ਸਮਰੱਥਾ ’ਤੇ ਕਬਜ਼ਾ ਕਰੀ ਬੈਠੀ ਕਣਕ ਤੁਰੰਤ ਨਾ ਹਟਾਈ ਗਈ ਤਾਂ ਪੰਜਾਬ ਇਕ ਵਾਰ ਫਿਰ ਭੰਡਾਰਨ ਸੰਕਟ ’ਚ ਫਸ ਸਕਦਾ ਹੈ। ਹਾਲੀਆ ਰਿਪੋਰਟਾਂ ਅਨੁਸਾਰ ਪੰਜਾਬ ਦੀਆਂ ਰਾਈਸ ਮਿੱਲਾਂ ’ਚ ਲਗਭਗ 12 ਲੱਖ ਮੀਟ੍ਰਿਕ ਟਨ ਕਣਕ ਪਈ ਹੈ, ਜਦੋਂਕਿ ਕੇਂਦਰੀ ਪੂਲ ਦੀ 1.83 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ’ਚ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਕੋਲ ਭੇਜੇ ਜਾਣ ਦੀ ਉਡੀਕ ਕਰ ਰਹੀ ਹੈ। ਲੋਹਗੜ੍ਹ ਨੇ ਸਵਾਲ ਕੀਤਾ ਕਿ ਸਮਾਂ ਅਤੇ ਤੰਤਰ ਹੁੰਦਿਆਂ ਵੀ ਦੋਵਾਂ ਸਰਕਾਰਾਂ ਨੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਇਹ ਕੋਈ ਅਚਾਨਕ ਪੈਦਾ ਹੋਇਆ ਸੰਕਟ ਨਹੀਂ ਹੈ। ’ਆਪ’ ਸਰਕਾਰ ਖੁਰਾਕ ਅਨਾਜ ਪ੍ਰਬੰਧਨ ਦੀ ਤਿਆਰੀ ਕਰਨ ਦੀ ਬਜਾਏ ਪ੍ਰਚਾਰ ਮੁਹਿੰਮਾਂ ਅਤੇ ਸਿਆਸੀ ਦਿਖਾਵੇ ’ਚ ਰੁੱਝੀ ਰਹੀ, ਜਿਸ ਦਾ ਖਮਿਆਜ਼ਾ ਹੁਣ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਇਹਰੁਕਾਵਟ ਦੂਰ ਨਾ ਹੋਣ ’ਤੇ ਮੰਡੀਆਂ ਅਤੇ ਮਿੱਲਾਂ ’ਚ ਭਾਰੀ ਅਵਿਵਸਥਾ ਪੈਦਾ ਹੋਵੇਗੀ। ਕਿਸਾਨਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਵੇਗਾ, ਜਿਸ ਨਾਲ ਨਮੀ ਅਤੇ ਗੁਣਵੱਤਾ ਦੀਆਂ ਸਮੱਸਿਆਵਾਂ ਵਧਣਗੀਆਂ। ਮਜਬੂਰੀ ’ਚ ਕਿਸਾਨਾਂ ਨੂੰ ਘੱਟ ਕੀਮਤ ’ਤੇ ਫਸਲ ਵੇਚਣ ਦਾ ਖਤਰਾ ਰਹੇਗਾ ਲੋਹਗੜ੍ਹ ਨੇ ਮੰਗ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਪਸੀ ਤਾਲਮੇਲ ਨਾਲ ਤੁਰੰਤ ਕਣਕ ਦਾ ਸਟਾਕ ਹਟਾ ਕੇ ਨਿਰਧਾਰਤ ਕੇਂਦਰਾਂ ਤੱਕ ਪਹੁੰਚਾਉਣ ਅਤੇ ਝੋਨੇ ਲਈ ਲੋੜੀਂਦੀ ਸਮਰੱਥਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰਾਂ ਇਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟਣੀ ਬੰਦ ਕਰਨ ਅਤੇ ਕਿਸਾਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ।
ਖ਼ਬਰਾਂ
ਪੰਜਾਬ ਦੀਆਂ ਰਾਈਸ ਮਿੱਲਾਂ ’ਚ ਅਜੇ ਵੀ ਲਗਭਗ 12 ਲੱਖ ਮੀਟ੍ਰਿਕ ਕਣਕ ਪਈ ਹੋਣ ਕਰਕੇ ਝੋਨੇ ਦੀ ਖਰੀਦ ’ਤੇ ਅਸਰ ਪੈਣ ਦਾ ਅੰਦੇਸ਼ਾ : ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ
5 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



