ਮੋਗਾ 3 ਅਕਤੂਬਰ (ਜਸ਼ਨ ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ 30 ਸਤੰਬਰ ਨੂੰ ਜਿਲ੍ਹਾ ਪ੍ਰਸ਼ਾਸ਼ਨ ਬਰਖਿਲਾਫ ਲਗਾਏ ਧਰਨੇ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ-ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਹੋਰ ਆਗੂਆ, ਗੁਰਜੀਤ ਸਿੰਘ ਔਲਖ ਜਨਰਲ ਸਕੱਤਰ ਇੰਪਲਾਈਜ਼ ਡੀ ਸੀ ਦਫ਼ਤਰ ਯੂਨੀਅਨ ਤੇ ਦੂਸਰੇ ਹੋਰ ਮੁਲਾਜ਼ਮ ਆਗੂਆ ਦਾ ਧੰਨਵਾਦ ਕੀਤਾ ਗਿਆ। ਜਿੰਨ੍ਹਾ ਸਾਥੀਆ ਨੇ ਵੈਲਫੇਅਰ ਐਸੋਸੀਏਸ਼ਨ ਨੂੰ ਸਹਿਯੋਗ ਦਿੱਤਾ ਹੈ।
27 ਸਤੰਬਰ ਨੂੰ ਐਸੋਸੀਏਸ਼ਨ ਮੈਂਬਰ ਬਲਜੀਤ ਸਿੰਘ ਲੰਗੇਆਣਾ ਦੇ ਸੁਰਗਵਾਸ ਹੋਣ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਤੇ ਵਿਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ ਕਿ ਪਰਿਵਾਰ ਨੂੰ ਭਾਣੇ ਅੰਦਰ ਰਹਿਣ ਦੀ ਤਾਕਤ ਬਖਸੀ ਜਾਵੇ।
ਮੀਟਿੰਗ ਦੌਰਾਨ ਗੁਰਜੀਤ ਸਿੰਘ ਔਲਖ ਜਨਰਲ ਸਕੱਤਰ ਇੰਪਲਾਈਜ਼ ਯੂਨੀਅਨ ਵੱਲੋ ਆਪਣੇ ਤੌਰ ਤੇ ਕਲੈਰੀਕਲ ਸਟਾਫ ਨੂੰ ਸੰਬੋਧਨ ਹੋ ਕੇ ਆਡੀਓ ਜਾਰੀ ਕੀਤੀ ਗਈ ਹੈ ਕਿ ਰਿਟਾਇਰਡ ਪੈਨਸ਼ਨਰ ਦੇ ਬਕਾਇਆ ਬਿੱਲ, ਮੈਡੀਕਲ ਬਿੱਲ ਤੇ ਹੋਰ ਰੋਜ਼ਮਰਾ ਦੇ ਕੰਮਕਾਜ ਪਹਿਲ ਦੇ ਅਧਾਰ ਤੇ ਬਗੈਂਰ ਕੋਈ ਪ੍ਰੇਸ਼ਾਨੀ ਦਿੱਤਿਆ ਕਰਨ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਜਿਸ ਦੀ ਐਸੋਸੀਏਸ਼ਨ ਵੱਲੋ ਤਾਰੀਫ ਕੀਤੀ ਗਈ ਹੈ, ਜੇਕਰ ਡੀ ਸੀ ਦਫ਼ਤਰ ਦਾ ਕਲੈਰੀਕਲ ਸਟਾਫ ਰਿਟਾਇਰਡ ਪੈਨਸ਼ਨਰ ਦੇ ਕੰਮਕਾਜ ਮਾਣ ਸਤਿਕਾਰ ਨਾਲ ਕਰੇਗਾ ਤਾ ਵੈਲਫੇਅਰ ਐਸੋਸੀਏਸ਼ਨ ਵੀ ਉਨ੍ਹਾ ਦੇ ਸੰਘਰਸ਼ਾ ਦੌਰਾਨ ਉਨ੍ਹਾ ਦਾ ਡੱਟਕੇ ਸਾਥ ਦੇਵੇਗੀ।ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ, ਮਾਹੌਲ ਸਾਜ਼ਗਾਰ ਬਣਾਇਆ ਜਾਵੇਗਾ।
ਜਿਲ੍ਹਾ ਪ੍ਰਸ਼ਾਸ਼ਨ ਦੀ ਲਾਪਰਵਾਹੀ ਤੇ ਪੈਨਸ਼ਨਰ ਦੇ ਬਕਾਇਆ ਨਾ ਬਣਾਉਣ ਕਾਰਣ ਰਿਟਾਇਰਡ ਮੁਲਾਜ਼ਮਾ ਵਿੱਚ ਗੁੱਸੇ ਦੀ ਲਹਿਰ ਹੈ। ਦੋ ਮਹੀਨੇ ਤੋ ਸੁੱਤੇ ਅਧਿਕਾਰੀਆ ਕਰਮਚਾਰੀਆ ਨੂੰ ਐਸੋਸੀਏਸ਼ਨ ਵੱਲੋ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਕਰੀਬਨ ਤੀਹ ਬੱਤੀ ਮੈਂਬਰਾ ਦੇ ਬਿੱਲ ਹੀ ਬਕਾਏ ਦੇ ਬਣਨੇ ਹਨ, ਪਰ ਲਗਾਤਾਰ ਅਣਗੌਲਿਆ ਕਿਉ ਕੀਤਾ ਜਾ ਰਿਹਾ ਹੈ ਜੋ ਸਾਡੀ ਸਮਝ ਤੋ ਬਾਹਰ ਹੈ ਕਿ ਇਹ ਕੀ ਚਾਹੁੰਦੇ ਹਨ। ਜਾ ਤਾ ਬਿੱਲ ਕਲਰਕ ਬਿਲਕੁਲ ਅਨਜਾਣ ਤੇ ਅਨਪੜ੍ਹ ਲਾਏ ਹਨ, ਜਾ ਸਬੰਧਤ ਤਹਿਸੀਲਦਾਰਾ ਦੀ ਇੰਨਾ ਤੇ ਪਕੜ ਨਹੀ ਰਹੀ। ਕੁਰੱਪਸ਼ਨ ਨੇ ਸਾਰਿਆ ਦੀ ਜਮੀਰ ਤੇ ਅਣਖ ਹੀ ਮਾਰ ਦਿੱਤੀ ਹੈ। ਇੰਪਲਾਈਜ਼ ਯੂਨੀਅਨ ਨੇ 7 ਦਿਨ ਦਾ ਸਮਾਂ ਮੰਗਿਆ ਸੀ ਪਰ ਸਾਡੇ ਵੱਲੋ 15 ਅਕਤੂਬਰ ਤੱਕ ਦਾ ਹੋਰ ਸਮਾਂ ਦਿੱਤਾ ਜਾਂਦਾ ਹੈ। ਜੇਕਰ ਫੇਰ ਵੀ ਬਿੱਲ ਅਪ੍ਰੈਲ ਤੋ ਸਤੰਬਰ ਤੱਕ ਛੇ ਮਹੀਨਿਆ ਦੇ ਬਣਾਕੇ, ਬਕਾਇਆ ਬੈਂਕ ਖਾਤਿਆ ਵਿੱਚ ਨਹੀਂ ਜਾਂਦਾ ਤਾ ਇਕੱਲੇ-ਇਕੱਲੇ ਬਿੱਲ ਕਲਰਕ ਤੇ ਸਬੰਧਤ ਤਹਿਸੀਲਦਾਰ ਦਾ ਸਖਤੀ ਨਾਲ ਘਿਰਾਓ ਕਰਕੇ ਜਲੂਸ ਕੱਢਿਆ ਜਾਵੇਗਾ। ਬਾਅਦ ਵਿੱਚ ਕੋਈ ਗੱਲਬਾਤ ਨਹੀ ਸੁਣੀ ਜਾਵੇਗੀ। ਬਕਾਏ ਦੇ ਬਿੱਲਾ ਸਬੰਧੀ ਅਧਿਕਾਰੀਆ ਕਰਮਚਾਰੀਆ ਲਈ ਇਹ ਆਖ਼ਰੀ ਇਕ ਮੌਕਾ ਹੀ ਹੋਵੇਗਾ।
ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੌਂਦਾਰਾ, ਲਖਵੀਰ ਸਿੰਘ, ਗੁਰਮੇਲ ਸਿੰਘ, ਰਤਨ ਸਿੰਘ ਗਿੱਲ, ਗੁਰਦੋਰ ਸਿੰਘ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ, ਮੱਘਰ ਸਿੰਘ, ਚੰਦ ਸਿੰਘ, ਮੱਖਣਜੀਤ, ਗੁਰਤੇਜ ਸਿੰਘ ਗਿੱਲ, ਨਾਇਬ ਸਿੰਘ, ਕੇਵਲ ਸਿੰਘ, ਚਮਕੌਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ, ਠਾਣਾ ਸਿੰਘ, ਬਲਦੇਵ ਸਿੰਘ, ਮੋਹਣ ਸਿੰਘ, ਗੁਰਮੀਤ ਸਿੰਘ, ਮੰਗਲ ਪ੍ਰਕਾਸ਼, ਬਲਵੰਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਸਾਰੇ ਪਟਵਾਰੀ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ, ਗੁਰਨਾਮ ਸਿੰਘ, ਹਰਿੰਦਰਪਾਲ ਸਿੰਘ ਸਾਰੇ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਲ ਹੋਏ।