ਮੋਗਾ, 30 ਅਗਸਤ (ਲਛਮਣਜੀਤ ਸਿੰਘ ਪੁਰਬਾ): ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਜਨਵਰੀ 2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾ ਦਾ ਬਕਾਇਆ ਜੋ 1 ਜਨਵਰੀ 2016 ਤੋ 30 ਜੂਨ 2021 ਤੱਕ ਪੈਨਸ਼ਨਰਜ ਨੂੰ ਅਪ੍ਰੈਲ ਦੀ ਪੈਨਸ਼ਨ ਨਾਲ ਮਿਲਣਾ ਸੀ, ਬਣਾਇਆ ਹੀ ਨਹੀ ਗਿਆ। ਜਿਸ ਨੂੰ ਤਕਰੀਬਨ ਚਾਰ ਮਹੀਨਿਆ ਤੋ ਵੱਧ ਸਮਾਂ ਹੋ ਚੁੱਕਾ ਹੈ। ਤਹਿਸੀਲ ਮੋਗਾ ਦੇ ਪੈਨਸ਼ਨਰ ਪਟਵਾਰੀਆ, ਕਾਨੂੰਨਗੋ ਦੇ ਬਕਾਇਆ ਨਾ ਬਣਾਉਣ ਦੀ ਸਾਰੀ ਜੁਮੇਂਵਾਰੀ ਮਨਿੰਦਰ ਸਿੰਘ ਤਹਿਸੀਲਦਾਰ ਮੋਗਾ ਦੀ ਹੈ। ਇਸੇ ਤਰ੍ਹਾ ਤਹਿਸੀਲਦਾਰ ਧਰਮਕੋਟ, ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਨੂੰ ਵੀ ਆਪਣੇ ਪੈਨਸ਼ਨਰ ਦੇ ਬਕਾਇਆ ਬਿੱਲ ਤਿਆਰ ਕਰਕੇ ਤੁਰੰਤ ਖਜ਼ਾਨਾ ਦਫ਼ਤਰ ਭੇਜਣੇ ਚਾਹੀਦੇ ਹਨ। ਅਸੀ ਚਾਰ ਮਹੀਨਿਆ ਤੋ ਬਕਾਇਆ ਦੀ ਉਡੀਕ ਕਰਦੇ ਆ ਰਹੇ ਹਾਂ। ਅਧਿਕਾਰੀਆ ਦਾ ਰਵੱਈਆ ਆਮ ਪਬਲਿਕ ਤੇ ਆਪਣੇ ਰਿਟਾਇਰਡ ਮੁਲਾਜ਼ਮਾ ਪ੍ਰਤੀ ਸਹਿਯੋਗ ਵਾਲਾ ਨਹੀ ਹੈ। ਇਹ ਹਰ ਕੰਮਕਾਜ ਸੁੰਘ ਕੇ ਕਰਨ ਦੇ ਆਦੀ ਹਨ। ਜਿੱਥੋ ਇੰਨਾ ਨੂੰ ਕੁੱਝ ਝਾਕ ਹੁੰਦੀ ਹੈ, ਉੱਥੇ ਹੀ ਆਪਣਾ ਨੀਲਾ ਪੈਂਨ ਵਰਤਦੇ ਹਨ ਨਹੀ ਤਾ ਪੈਂਨ ਨੂੰ ਖੋਲ੍ਹਣ ਦੀ ਖੇਚਲ ਹੀ ਨਹੀ ਕਰਦੇ।
ਆਪਣੇ ਮਹਿਕਮੇ ਦੇ ਇਕੱਲੇ ਕਹਿਰੇ ਮੁਲਾਜ਼ਮ ਨੂੰ ਟਿੱਚ ਸਮਝਦੇ ਹਨ। ਪਰ ਹੁਣ ਰਿਟਾਇਰਡ ਮੁਲਾਜ਼ਮਾ ਦੀਆ ਐਸੋਸੀਏਸ਼ਨਾ ਹੌਂਦ ਵਿੱਚ ਆਉਣ ਤੇ ਮਹਿਕਮੇ ਦੇ ਜਾਣਕਾਰ ਮੁਲਾਜ਼ਮ ਇੰਨਾ ਨੂੰ ਸਿੱਧੇ ਹੋ ਜਾਂਦੇ ਹਨ। ਇੰਨਾ ਦਾ ਰਵੱਈਆ ਠਾਣੇਦਾਰ ਦਾ ਭਾੜਾ ਸੁੱਟਣ ਵਾਲੇ ਗਧੇ ਵਾਲਾ ਹੋ ਗਿਆ ਹੈ। ਜੋ ਬਾਅਦ ਵਿੱਚ ਜਿੰਨ੍ਹਾ ਨਾਲ ਲੰਬਾ ਸਮਾ ਰਿਹਾ ਹੋਵੇ, ਉਨ੍ਹਾ ਨੂੰ ਟਿਚ ਸਮਝਦੇ ਹਨ। ਤਹਿਸੀਲਦਾਰ ਮੋਗਾ ਨੂੰ ਆਪਣੇ ਸਾਥੀਆ ਤੋ ਮੁਸਕ ਆਉਂਦਾ ਹੈ।
ਇਕ ਵਾਰ ਤਹਿਸੀਲਦਾਰ ਨੂੰ ਮਿਲਣ ਜਾਣ ਤੇ ਉਸਨੇ ਆਪਣਾ ਰੰਗ ਦਿਖਾ ਹੀ ਇਹੋ ਜਿਹੇ ਹੰਕਾਰੀ ਤਹਿਸੀਲਦਾਰ ਤੋ ਮਹਿਕਮੇ ਦੇ ਨਾਲ ਕੰਮ ਕਰ ਚੁੱਕੇ ਕਲੀਕ ਕੰਮ ਦੀ ਕੀ ਆਸ ਕਰ ਸਕਦੇ ਹਨ। ਇਹ ਤਹਿਸੀਲਦਾਰ ਐਸੋਸੀਏਸ਼ਨ ਦਾ ਜਨਰਲ ਸਕੱਤਰ ਵੀ ਹੈ। ਇਹ ਜਿਸ ਵੀ ਜਿਲ੍ਹੇ ਵਿੱਚ ਗਿਆ ਹੈ ਉੱਥੇ ਹੀ ਪੁਆੜਾ ਪਾਇਆ ਹੈ। ਇਹ ਪਬਲਿਕ ਡੀਲਿਗ ਵਾਲੀ ਪੋਸਟ ਤੇ ਵਿਵਹਾਰ ਵੱਲੋ ਫਿਟ ਨਹੀ ਬੈਠਦਾ, ਇਸ ਕਰਕੇ ਕਿਸੇ ਸਾਈਡ ਲਾਈਨ ਵਾਲੀ ਪੋਸਟ ਤੇ ਲਗਾਉਣਾ ਚਾਹੀਦਾ ਹੈ। ਇਹ ਪਤਾ ਨਹੀ ਕੀ ਖਾਦਾ ਹੈ ਆਪੇ ਤੋ ਬਾਹਰ ਹੋ ਜਾਂਦਾ ਹੈ। ਪੋਹ ਮਾਘ ਦੇ ਮਹੀਨੇ ਵੀ ਤਰੇਲੀਓ ਤਰੇਲੀ ਹੋਇਆ ਰਹਿੰਦਾ ਹੈ।
ਅਖੀਰ ਵਿੱਚ ਜਿਲ੍ਹੇ ਦੇ ਤਹਿਸੀਲਦਾਰ ਤੇ ਉੱਚ ਅਧਿਕਾਰੀਆ ਨੂੰ ਸੁਚੇਤ ਕਰਦੇ ਹਾਂ ਕਿ ਜੇ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਤਿਆਰ ਕਰਕੇ ਨਾ ਪਾਇਆ ਗਿਆ ਤਾ ਜਿਲ੍ਹੇ ਦੇ ਅਧਿਕਾਰੀਆ ਬਰਖਿਲਾਫ ਐਕਸ਼ਨ ਵਜੋ ਰੋਸ ਧਰਨਾ ਦਿੱਤਾ ਜਾਵੇਗਾ। ਧਰਨੇ ਦਾ ਐਲਾਨ 5 ਸਤੰਬਰ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਜਿਸ ਦੀ ਜੁਮੇਂਵਾਰੀ ਡਿਪਟੀ ਕਮਿਸ਼ਨਰ ਮੋਗਾ ਦੀ ਹੋਵੇਗੀ। ਧਰਨੇ ਦੀ ਕਾਲ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਗੁਰਦੋਰ ਸਿੰਘ ਤੇ ਰਤਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ ਮੀਤ ਪ੍ਰਧਾਨ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਚੰਦ ਸਿੰਘ ਦਫ਼ਤਰ ਸਕੱਤਰ, ਗੁਰਨਾਮ ਸਿੰਘ ਕਾਨੂੰਨਗੋ, ਗੁਰਮੇਲ ਸਿੰਘ ਤੇ ਬਲਵਿੰਦਰ ਸਿੰਘ ਖੋਸਾ ਪਟਵਾਰੀ ਨੇ ਸਾਂਝੇ ਤੋਰ ਤੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ।
ਖ਼ਬਰਾਂ
ਪੈਨਸ਼ਨਰ ਦਾ ਬਕਾਇਆ ਨਾ ਬਣਾਉਣ ਤੇ ਤਹਿਸੀਲਦਾਰ ਮੋਗਾ ਖਿਲਾਫ ਰੋਸ ਧਰਨੇ ਦਾ ਐਲਾਨ : ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ
30 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



