ਚੰਡੀਗੜ੍ਹ ,30 ਜੂਨ ( ਜਸ਼ਨ )ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰੋਟਰੀ ਕਲੱਬ ਮੋਹਾਲੀ ਵਿਖੇ ਵਿਸ਼ੇਸ਼ ਕਾਵਿ ਦਰਬਾਰ ਕਰਵਾਇਆ ਗਿਆ । ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਹਰਬੰਸ ਕੌਰ ਗਿੱਲ (ਉੱਘੀ ਲੇਖਿਕਾ) ਦਾ ਸਵਾਗਤ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਜਨਰਲ ਸਕੱਤਰ ਦੇਵਿੰਦਰ ਕੌਰ ਢਿੱਲੋਂ ਨੇ ਕੀਤਾ। ਸਮਾਗਮ ਦੀ ਅਰੰਭਤਾ ਮੌਕੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਤਾਪ ਪਾਰਸ ਗੁਰਦਾਸਪੁਰੀ ਨਾਲ ਰੂ-ਬ- ਰੂ ਕੀਤਾ ਗਿਆ।ਉਹਨਾਂ ਨੇ ਆਪਣੇ ਜੀਵਨ ਦੀਆਂ ਮਹਤੱਵਪੂਰਨ ਘਟਨਾਵਾਂ ਬਾਰੇ ਅਤੇ ਸਾਹਿਤਕ ਯੋਗਦਾਨ ਬਾਰੇ ਦੱਸਿਆ।ਉਪਰੰਤ ਰਾਜਵਿੰਦਰ ਸਿੰਘ ਗੱਡੂ ਦੀ ਕਵਿਤਾ ਨਾਲ ਕਵੀ-ਦਰਬਾਰ ਦੀ ਸ਼ੁਰੂਆਤ ਹੋਈ। ਇਸ ਮੌਕੇ ਜਸਪਾਲ ਦੇਸੂਵੀ,ਪਰਮਜੀਤ ਪਰਮ,ਰੰਗਾੜਾ ਜੀ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ,ਡਾ. ਅਨਿਲ ਬਹਿਲ,ਬਲਵਿੰਦਰ ਸਿੰਘ ਢਿੱਲੋਂ,ਮਨਜੀਤ ਪਾਲ ਸਿੰਘ,ਗੁਰਚਰਨ ਸਿੰਘ, ਰਜਿੰਦਰ ਧੀਮਾਨ,ਸਵਰਨ ਜੀਤ ਸਿੰਘ, ਪਰਵਿੰਦਰ ਸਿੰਘ ਅਜੀਜ, ਚਰਨਜੀਤ ਕਲੇਰ, ਹਰਜੀਤ ਸਿੰਘ ਆਦਿ ਨੇ ਪੰਜਾਬ ਦੇ ਹਾਲਾਤ ਬਾਰੇ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਭਰਪੂਰ ਸਿੰਘ,ਲਾਭ ਸਿੰਘ ਲਹਿਲੀ, ਗੁਰਦਾਸ ਸਿੰਘ ਦਾਸ, ਕਰਨੈਲ ਸਿੰਘ, ਰਤਨ ਬਾਬਕਵਾਲਾ,ਮੰਦਰ ਗਿੱਲ ਸਾਹਿਬਚੰਦੀਆ,ਰਾਣੀ ਸੁਮਨ,ਬਹਾਦਰ ਸਿੰਘ ਗੋਸਲ, ਸਰਬਜੀਤ ਪੱਡਾ,ਈਸ਼ਰ ਸਿੰਘ ਲੰਭਵਾਲੀ,ਦਰਸ਼ਨ ਤਿਉਣਾ,ਮਲਕੀਤ ਨਾਗਰਾ,ਛੋਟੇ ਬੱਚੇ ਗੁਰਨਾਜ ਸਿੰਘ ( ਤਬਲੇ ਨਾਲ) ਨੇ ਸਮਾਜਿਕ ਸਰੋਕਾਰ ਵਾਲੇ ਗੀਤ ਪੇਸ਼ ਕੀਤੇ।ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਡਾ. ਗੁਰਦੇਵ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਮਹਿਫਲਾਂ ਭਾਈਚਾਰੇ ਨੂੰ ਮਜਬੂਤ ਕਰਦੀਆਂ ਹਨ ਅਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਲੇਖਕਾਂ ਨੂੰ ਸਮੇਂ ਦੇ ਹਾਣ ਦਾ ਲਿਖਣ ਦੀ ਅਪੀਲ ਕੀਤੀ।ਮੰਚ ਸੰਚਾਲਨ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੋਹਜਮਈ ਢੰਗ ਨਾਲ ਕੀਤਾ।
ਸਮਾਗਮ ਦੇ ਅਖੀਰ ਵਿਚ ਸਨਮਾਨ ਦੀਆਂ ਰਸਮਾਂ ਨਿਭਾਈਆਂ ਗਈਆਂ ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਹਰਬੰਸ ਕੌਰ ਗਿੱਲ ਦਾ ਉੱਚੇਚੇ ਤੌਰ ਤੇ ਫੁਲਕਾਰੀ ਨਾਲ ਮਾਣ ਤਾਣ ਕੀਤਾ ਗਿਆ।
ਖ਼ਬਰਾਂ
ਉੱਘੀ ਲੇਖਿਕਾ ਡਾ. ਹਰਬੰਸ ਕੌਰ ਗਿੱਲ ਨੂੰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕੀਤਾ ਗਿਆ ਸਨਮਾਨਿਤ
* ਅਜਿਹੀਆਂ ਮਹਿਫਲਾਂ ਭਾਈਚਾਰੇ ਨੂੰ ਮਜਬੂਤ ਕਰਦੀਆਂ ਨੇ : ਡਾ. ਗੁਰਦੇਵ ਸਿੰਘ ਗਿੱਲ
30 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



