ਜਗਤਾਰ ਜੱਗੀ ਨੇ ਸਮੁੱਚੇ ਸਮਾਗਮ ਦੀ ਕੀਤੀ ਸੰਚਾਲਨਾ
ਇੰਡੀਆਨਾ,ਅਮਰੀਕਾ,2 ਜੁਲਾਈ( ਜਸ਼ਨ ) ਇੰਡੀਅਨਐਪਲਸ(ਇੰਡਿਆਨਾ) ਪੰਜਾਬੀ ਦੇ ਨਾਮਵਰ ਲੇਖਕ, ਪੱਤਰਕਾਰ ਤੇ ਅਮਰੀਕਾ ਤੋਂ ‘ਅਜੀਤ’ਦੀ ਪ੍ਰਤੀਨਿਧਤਾ ਕਰ ਰਹੇ ਐਸ ਅਸ਼ੋਕ ਭੌਰਾ ਦੀ ਬਹੁਤ ਚਰਚਿਤ ਵਡ-ਆਕਾਰੀ ਪੁਸਤਕ ‘ਪੰਜਾਬੀ ਰੂਟਸ ਅਮੈਰੀਕਨ ਡਰੀਮਜ਼’ਇੱਥੇ ਨਾਮੀ ਪ੍ਰਮੋਟਰ,ਲਖਵੀਰ ਜੌਹਲ ਦੇ ਇੰਡੀਆ ਪੈਲਸ ਵਿਖੇ ਇੰਡੀਆਨਾ ਦੇ ਨਾਮਵਰ ਪੰਜਾਬੀ ਕਾਰੋਬਾਰੀਆਂ ਤੇ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਲੋਕ ਅਰਪਿਤ ਕੀਤੀ ਗਈ ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਭੋਰਾ ਨੇ ਇਸ ਪੁਸਤਕ ਨਾਲ ਅਮਰੀਕਾ ਦੇ ਉਨ੍ਹਾਂ ਪੰਜਾਬੀਆਂ ਦੀ ਜੀਵਨੀ ਤੇ ਰੌਸ਼ਨੀ ਪਾ ਕੇ ਇੱਕ ਇਤਿਹਾਸਿਕ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਨ ਹੋਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ 350 ਪੰਨਿਆਂ ਦੀ ਇਹ ਸਚਿੱਤਰ ਪੁਸਤਕ ਜਿਸ ਵਿੱਚ ਅਮਰੀਕਾ ਦੀਆਂ 50 ਪੰਜਾਬੀ ਨਾਮੀ ਸਖਸ਼ੀਅਤਾਂ ਦਾ ਜ਼ਿਕਰ ਹੈ,ਜਿਨ੍ਹਾਂ ਨੇ ਕਾਰੋਬਾਰ ਦੇ ਖੇਤਰ ਚ ਵੱਡੀਆਂ ਮੱਲਾ ਮਾਰ ਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ ਦਰਸ਼ਨ ਸਿੰਘ ਦਰੜ,ਸ਼ਿੰਗਾਰਾ ਸਿੰਘ ਸ਼ੇਰਮਾਰ,ਕਰਨੈਲ ਸਿੰਘ ਨੌਰਦ,ਰਣਜੀਤ ਸਿੰਘ ਜੌਹਲ , ਗੁਰਬਖਸ਼ ਰਾਹੀ, ਲਖਵਿੰਦਰ ਸਿੰਘ ਬੱਗਾ, ਸੁਰਜੀਤ ਸਿੰਘ ਮੱਟੂ ਤੇ ਅਵਤਾਰ ਸਿੰਘ ਓਹਾਇਓ ਸ਼ਾਮਿਲ ਸਨ। ਪੰਜਾਬ ਦੇ ਨਾਮੀ ਕਾਮੇਡੀ ਅਦਾਕਾਰ ਤੇ ਜਸ ਪੰਜਾਬੀ ਦੇ ‘ਜਲਵੇ ਜੱਗੀ ਦੇ’ ਨਾਲ ਬਹੁ-ਚਰਚਿਤ ਜਗਤਾਰ ਜੱਗੀ ਨੇ ਇਸ ਸਮੁੱਚੇ ਸਮਾਗਮ ਦਾ ਸੰਚਾਲਨਾ ਕਰਦਿਆਂ ਕਿਹਾ ਕਿ ਭੌਰਾ ਦੀ ਮੀਡੀਆ ਖੇਤਰ ਵਿੱਚ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਦੇਣ ਹੈ। ਸ਼੍ਰੀ ਭੌਰਾ ਨੇ ਇਸ ਕਿਤਾਬ ਦੀ ਮਹੱਤਤਾ ਤੇ ਉਹਨਾਂ ਨੇ ਇਸ ਕਿਤਾਬ ਦੀ ਰਚਨਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਤੇ ਕਿਹਾ ਕਿ ਇਸ ਪੁਸਤਕ ਨੂੰ ਪੰਜਾਬ ਵਿੱਚ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਰਿਲੀਜ਼ ਕੀਤਾ ਗਿਆ ਸੀ ਤੇ ਇਹ ਪੁਸਤਕ ਆਉਣ ਵਾਲੇ ਸਮੇਂ ਵਿੱਚ ਉਹ ਮਾਨਯੋਗ ਰਾਸ਼ਟਰਪਤੀ ਤੇ ਯੂਨਾਈਟਡ ਨੇਸ਼ਨ ਤੱਕ ਪਹੁੰਚਾਉਣ ਦੇ ਯਤਨਾਂ ਚ ਲੱਗੇ ਹੋਏ ਹਨ। ਇਸ ਮੌਕੇ ਤੇ ਹਾਜ਼ਰ ਸਖਸੀਅਤਾਂ ਨੂੰ ਇਸ ਪੁਸਤਕ ਦੀ ਇੱਕ -ਇੱਕ ਕਾਪੀ ਭੇਂਟ ਕੀਤੀ ਗਈ।
ਸਮਾਗਮ ‘ਚ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਸ੍ਰੀ ਭੌਰਾ ਦੀ ਸ਼ਖਸ਼ੀਅਤ ਤੇ ਉਹਨਾਂ ਦੀ ਪੱਤਰਕਾਰੀ ਤੇ ਲੇਖਣੀ ਦੀ ਪੰਜਾਬੀ ਨੂੰ ਦੇਣ ਬਾਰੇ ਚਰਚਾ ਕੀਤੀ ਉਥੇ ਅਵਤਾਰ ਸਿੰਘ ਓਹਾਇਓ,ਲਖਵਿੰਦਰ ਸਿੰਘ ਬੱਗਾ ਗੁਰਬਖਸ਼ ਰਾਹੀ,ਚੰਨੀ ਬਰਨਾਲਾ ਬਲਰਾਜ ਸਿੰਘ ਨੇ ਵੀ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਮਾਹੌਲ ਨੂੰ ਸੰਗੀਤਕ ਤੇ ਕਾਵਿਕ ਬਣਾਇਆ।
ਇਸ ਮੌਕੇ ਤੇ ਨਵਜੀਤ ਸਿੰਘ ਧਨੋਆ ਅਮਰੀਕ ਸਿੰਘ ਭੌਰਾ, ਬਲਵੀਰ ਸਿੰਘ ਭੌਰਾ,ਜੋਗਾ ਸਿੰਘ ਨੌਰਦ ਤੋਂ ਸਿਵਾ ਗੁਰਪ੍ਰੀਤ ਸਿੰਘ ਮੱਲੀ,ਕਮਲਜੀਤ ਸਿੰਘ ਬੈਂਸ, ਭੁਪਿੰਦਰ ਸਿੰਘ ਸੋਢੀ, ਸੰਨੀ ਤੂਰ, ਦੀਪਕ ਵਰਮਾ,ਅਵਤਾਰ ਸਿੰਘ ਭੌਰਾ ਲੱਕੀ,ਸੋਨੂ ਸ਼ੇਰਮਾਰ,ਬਲਜੀਤ ਢੀਂਡਸਾ, ਬਾਦਲ ਗਿੱਲ,ਗੁਰਦੀਪ ਸਿੰਘ ਬੋਪਾਰਾਏ ਤੇ ਕਮਲਜੀਤ ਸਿੰਘ ਲਵਲੀ ਹਾਜ਼ਰ ਸਨ। ਆਖਿਰ ਸ਼੍ਰੀ ਭੌਰਾ ਨੇ ਆਪਣੀਆਂ ਸਾਹਿਤਿਕ ਰਚਨਾਵਾਂ ‘ਭਲੇ ਦਾ ਜਮਾਨਾ’ਤੇ ਵਿਅੰਗਮਈ ਸ਼ਾਇਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।





