ਜਲੰਧਰ,12 ਅਕਤੂਬਰ (ਜਸ਼ਨ )ਕੁਕਨੂਸ ਪ੍ਰਕਾਸ਼ਨ ਵਾਲੇ ਰਜਿੰਦਰ ਬਿਮਲ ਨੇ ਵੀਹ ਕਿਤਾਬਾਂ ਦਾ ਇਕ ਸੈੱਟ ਦੇਸ਼ ਭਗਤ ਯਾਦਗਾਰ ਹਾਲ ਵਿਚ ਲੱਗੇ ਬੁੱਕ ਫੇਅਰ ਦੌਰਾਨ ਸਵ.ਮੀਨਾਰਾਣੀ ਭਟੋਆ ਯਾਦਗਾਰੀ ਲਾਇਬਰੇਰੀ ਲਈ ਭੇਂਟ ਕੀਤਾ। ਬਿਮਲ ਨੇ ਇਹ ਸੈੱਟ ਮੀਨਾ ਰਾਣੀ ਦੇ ਪਤੀ ਕੁਲਵਿੰਦਰ ਸਿੰਘ ਭਟੋਆ ਨੂੰ ਭੇਟ ਕੀਤਾ ਜਿੰਨ੍ਹਾਂ ਨੇ ਆਪਣੀ ਪਤਨੀ ਮੀਨਾ ਰਾਣੀ ਦੀ ਯਾਦ ਵਿਚ ਲਾਇਬ੍ਰੇਰੀ ਆਰੰਭ ਕੀਤੀ ਹੈ । ਬਿਮਲ ਨੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਇਬ੍ਰੇਰੀ ਲਈ ਆਪਣੀਆਂ ਕਿਤਾਬਾਂ ਭੇਜਣ ! ਜ਼ਿਕਰਯੋਗ ਹੈ ਕਿ ਸਰਦਾਰ ਕੁਲਵਿੰਦਰ ਸਿੰਘ ਭਟੋਆ ਦੂਰਦਰਸ਼ਨ ਜਲੰਧਰ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਕਿਤਾਬਾਂ ਦੇ ਸੰਸਾਰ ਨਾਲ ਵਾਬਸਤਾ ਰਹੇ ਨੇ !
ਖ਼ਬਰਾਂ
ਰਜਿੰਦਰ ਬਿਮਲ ਨੇ ਕਿਤਾਬਾਂ ਦਾ ਇਕ ਸੈੱਟ ਸਵ.ਮੀਨਾ ਰਾਣੀ ਭਟੋਆ ਯਾਦਗਾਰੀ ਲਾਇਬਰੇਰੀ ਲਈ ਭੇਂਟ ਕੀਤਾ
12 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



