ਪੰਜਾਬੀ ਦੇ ਉੱਘੇ ਸਾਹਿਤਕਾਰ ਗੁਰਭਜਨ ਗਿੱਲ ਆਖਦੇ ਨੇ ਕਿ ਨੌਜਵਾਨ ਫਾਰਸੀ ਵਿਦਵਾਨ ਗੁਰਵਿੰਦਰ ਸਿੰਘ ਸੋਹੀ ਪਿਛਲੇ ਦਿਨੀਂ ਉਹਨਾਂ ਦੇ ਘਰ ਆਏ।
ਗੁਰਵਿੰਦਰ ਸਿੰਘ ਆਪਣੇ ਪਿੰਡ ਭੜੀ ਮਾਨਸਾ(ਮਲੇਰਕੋਟਲਾ) ਵਿੱਚ ਆਪਣੇ ਬਾਪ ਨਾਲ ਅਗਾਂਹਵਧੂ ਖੇਤੀ ਕਰਵਾਉਂਦਾ ਹੈ।
ਉਸ ਦੇ ਸਤਿਕਾਰ ਯੋਗ ਪਿਤਾ ਜੀ ਨੇ ਦੋ ਤਿੰਨ ਦਹਾਕੇ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀਆਂ ਵਿਭਾਗ ਵਿੱਚੋਂ ਹਾਈਬ੍ਰਿਡ ਬੀਜ ਉਤਪਾਦਨ ਦੀ ਸਿਖਲਾਈ ਲਈ ਸੀ। ਉਦੋਂ ਤੋਂ ਹੀ ਉਹ ਮਿਰਚ ਤੇ ਖਰਬੂਜਿਆਂ ਦੇ ਬੀਜ ਉਤਪਾਦਨ ਵਿੱਚ ਕੌਮੀ ਪਛਾਣ ਬਣਾ ਕੇ ਮੋਹਰੀ ਯੋਗਦਾਨ ਪਾ ਰਹੇ ਹਨ।
ਗੁਰਵਿੰਦਰ ਸਿੰਘ ਸੋਹੀ ਫ਼ਾਰਸੀ ਦੀ ਐੱਮ ਏ ਕਰਨ ਤੋਂ ਪਹਿਲਾਂ ਸਿਵਿਲ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਹਨ।
ਗੁਰਵਿੰਦਰ ਸਿੰਘ ਨੇ ਫ਼ਾਰਸੀ ਦੇ ਟਕਸਾਲੀ ਪੁਰਾਤਨ ਕਵੀ ਹਾਫਿਜ਼ ਸ਼ੀਰਾਜ਼ੀ ਦੀਆਂ ਗ਼ਜ਼ਲਾਂ ਦਾ ਮੂਲ ਪਾਠ, ਲਿਪੀਅੰਤਰਣ, ਅਰਥਾਵਲੀ ਤੇ ਵਿਆਖਿਆ ਕਰਕੇ ਲਗਪਗ 1200 ਪੰਨਿਆਂ ਦੀ ਕਿਤਾਬ “ਦੀਵਾਨੇ ਹਾਫਿਜ਼” ਤਿਆਰ ਕੀਤੀ ਹੈ ਜਿਸਨੂੰ ਨੇੜ ਭਵਿੱਖ ਵਿੱਚ ਸਿੰਘ ਬਰਦਰਜ਼, ਸਿਟੀ ਸੈਂਟਰ, ਅੰਮ੍ਰਿਤਸਰ ਵਾਲੇ ਪ੍ਰਕਾਸ਼ਿਤ ਕਰ ਰਹੇ ਹਨ।
ਸ. ਗੁਰਵਿੰਦਰ ਸਿੰਘ ਸੋਹੀ ਦਾ ਸੰਪਰਕ ਨੰਬਰ+91 94784 65406 ਹੈ।
ਇਹ ਵੀਡੀਉ ਸੁਣ ਕੇ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀਆਂ, ਕੁਸ਼ਲ ਪ੍ਰਸ਼ਾਸਕਾਂ ਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਮੇਰੇ ਕੋਲੋਂ ਉਸ ਦਾ ਨੰਬਰ ਮੰਗਿਆ ਸੀ।
ਉਸ ਨੂੰ ਫੋਨ ਕਰਨ ਦੀ ਥਾਂ ਸਿਰਫ਼ ਵਟਸਐਪ ਤੇ ਸੁਨੇਹਾ ਛੱਡ ਸਕਦੇ ਹੋ।