ਬਟਾਲਾ ,18 ਜੁਲਾਈ (ਜਸ਼ਨ )ਬਟਾਲਾ ਨਜ਼ਦੀਕ ਪਿੰਡ ਵੈਰੋਨੰਗਲ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ, ਉੱਥੇ ਹੀ ਪਰਿਵਾਰ ਦਾ ਤੋ ਤੋ ਬੁਰਾ ਹਾਲ ਹੈ ਅਤੇ ਇਸ ਘਟਨਾ ਨਾਲ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ ।
ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਸੰਧੂ (ਕਰੀਬ 29 ਸਾਲ), ਦੇ ਪਿਤਾ ਵੱਸਣ ਸਿੰਘ ਸੰਧੂ, ਨੇ ਦਸਿਆ ਕਿ ਓਹਨਾ ਦੇ ਦੋ ਬੇਟੇ ਹਨ ਅਤੇ ਸੁਖਜਿੰਦਰ ਵਡਾ ਹੈ ਅਤੇ ਉਹ ਸਾਲ 2018 ਵਿੱਚ ਰੋਜ਼ੀ-ਰੋਟੀ ਦੀ ਖਾਤਰ ਆਸਟ੍ਰੇਲੀਆ ਗਿਆ ਸੀ। ਜਦਕਿ ਦੋ ਦਿਨ ਪਹਿਲਾ ਓਹਨਾ ਨੂੰ ਫੋਨ ਤੇ ਛੋਟੇ ਬੇਟੇ ਨੇ ਦੱਸਿਆ ਕਿ ਸੁਖਜਿੰਦਰ ਜੋ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਸਵੇਰੇ ਮੈਲਬੋਰਨ ਤੋਂ ਸਿਡਨੀ ਵੱਲ ਜਾਂਦੇ ਹਾਈਵੇ 'ਤੇ ਉਸ ਦਾ ਟਰਾਲਾ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਟੈਂਕਰ ਨਾਲ ਟਕਰਾ ਗਿਆ। ਟਰਾਲੇ ਵਿੱਚ ਜਲਣਸ਼ੀਲ ਪਦਾਰਥ ਦੇ ਡਰੱਮ ਲੱਦੇ ਹੋਣ ਕਾਰਨ ਟੱਕਰ ਤੋਂ ਤੁਰੰਤ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਵਾਹਨ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ਦੀ ਜਾਣਕਾਰੀ ਆਸਟ੍ਰੇਲੀਆ ਵਿੱਚ ਰਹਿੰਦੇ ਸੁਖਜਿੰਦਰ ਸਿੰਘ ਦੇ ਦੋਸਤਾਂ ਨੇ ਪਰਿਵਾਰ ਨੂੰ ਦਿੱਤੀ। ਪਿਤਾ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਦਾ ਕਰੀਬ ਡੇਡ ਸਾਲ ਪਹਿਲਾਂ ਸੁਖਜਿੰਦਰ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਮੁੜ ਆਸਟ੍ਰੇਲੀਆ ਪਰਤ ਗਿਆ ਸੀ। ਉੱਥੇ ਹੀ ਪਿਤਾ ਮ੍ਰਿਤਕ ਬੇਟੇ ਦੀ ਮ੍ਰਿਤਕ ਦੇਹ ਭਾਰਤ ਪਿੰਡ ਲਿਆਉਣ ਲਈ ਕੇਂਦਰ ਸਰਕਾਰ ਤੋ ਮਦਦ ਦੀ ਗੁਹਾਰ ਲਗਾ ਰਹੇ ਹਨ ।
ਖ਼ਬਰਾਂ
ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ,ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
* ਟਰਾਲੇ ਅਤੇ ਟੈਂਕਰ ਦੀ ਟੱਕਰ ਉਪਰੰਤ ਲੱਗੀ ਅੱਗ ਨੇ ਲਈ ਜਾਨ
18 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



