ਕੈਨੇਡਾ ,5 ਜੁਲਾਈ (ਜਗਮੰਦਰ ਸਿੰਘ ਸਰਾਂ ) ਪੰਜਾਬੀ ਫਿਲਮ ਕਲਾਕਾਰ ਬੀਨੂੰ ਢਿੱਲੋਂ ਨੇ ਏਅਰ ਇੰਡੀਆ ਤੇ ਲਗਾਏ ਯਾਤਰੀਆਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਉਂਦਿਆਂ ਫੇਸ ਬੁਕ ਤੇ ਲਾਈਵ ਹੋ ਕੇ ਆਖਿਆ ਕਿ ਉਹਨਾਂ ਵੈਨਕੂਵਰ ਲਈ ਬਿਜਨੈਸ ਕਲਾਸ ਦੀਆਂ ਟਿਕਟਾਂ ਲਈਆਂ ਸਨ ਪਰ ਸੀਟਾਂ ਵਿਚ ਮੁਸ਼ਕਿਲ ਆਉਣ ਕਰਕੇ ਏਅਰ ਇੰਡੀਆ ਦੇ ਸਟਾਫ ਨੇ ਉਹਨਾਂ ਨੂੰ ਜਹਾਜ਼ ਚੋਂ ਉਤਰਨ ਜਾਂ ਫਿਰ ਏਕੋਨੋਮੀ ਸੀਟਾਂ ਤੇ ਬੈਠ ਕੇ ਸਫਰ ਕਰਨ ਲਈ ਕਿਹਾ ਹੈ ਅਤੇ 35 ਪਰਸੈਂਟ ਰਿਫੰਡ ਲਈ ਕਿਹਾ ਹੈ। ਇਸੇ ਤਰ੍ਹਾਂ ਇਕ ਦੋ ਹੋਰ ਯਾਤਰੀਆਂ ਨੇ ਵੀ ਏਅਰ ਇੰਡੀਆ ਸਟਾਫ ਤੇ ਦੋਸ਼ ਲਗਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੈਦਲ ਜਾਂ ਗੱਡੇ ਤੇ ਚੜ੍ਹ ਕੇ ਕਨੇਡਾ ਆ ਜਾਣ ਪਰ ਕਦੇ ਵੀ ਏਅਰ ਇੰਡੀਆ ਤੇ ਸਫਰ ਨਾ ਕਰਨ।