ਮੋਗਾ,31 ਮਈ (ਜਸ਼ਨ ) ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ
ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ
ਸਭਾ ਦੋਰਾਨ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ
ਤੰਬਾਕੂ ਦੀ ਵਰਤੋਂ ਕਰਨ ਤੇ ਹੋਣ ਵਾਲੇ ਨੁਕਸਾਨ ਨੂੰ ਦਰਸ਼ਾਉਂਦੇ ਹੋਏ ਚਾਰਟ ਤੇ
ਆਰਟੀਕਲ ਪੇਸ਼ ਕੀਤੇ ਗਏ। ਇਸ ਸੰਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਕੂਲੀ ਵਿਦਿਆਰਥੀਆਂ ਨੇ
ਦੱਸਿਆ ਕਿ ਹਰ ਸਾਲ, ੩੧ ਮਈ ਨੂੰ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਮਿਲ ਕੇ ਵਿਸ਼ਵ
ਤੰਬਾਕੂ ਵਿਰੋਧੀ ਦਿਵਸ ਮਨਾਉਂਦੇ ਹਨ। ਇਸ ਸਲਾਨਾ ਮੁਹਿੰਮ ਵਿੱਚ ਤੰਬਾਕੂ ਦੀ ਵਰਤੋਂ
ਦੇ ਨੁਕਸਾਨ, ਮਾਰੂ ਪ੍ਰਭਾਵਾਂ ਅਤੇ ਕਿਸੇ ਵੀ ਰੂਪ ਵਿਚ ਤੰਬਾਕੂ ਦੀ ਵਰਤੋਂ ਨਾਂ ਕਰਨ ਲਈ
ਜਾਗਰੁਕ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ
ਦੇ ਫੇਫੜਿਆਂ ਦੀ ਸਿਹਤ ਉੱਤੇ ਅਸਰ ਪੈਂਦਾ ਹੈ, ਸਾਹ ਦੀ ਬਿਮਾਰੀ ਤੋਂ ਲੈ ਕੇ ਕੈਂਸਰ
ਤੱਕ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ
ਹਰ ਸਾਲ ਇਹ ਦਿਵਸ ਕਿਸੇ ਖਾਸ ਥੀਮ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਦਾ ਥੀਮ ਹੈ :
“ਆਕਰਸ਼ਨ ਦਾ ਮੁਖੌਟਾ ਲਾਹੋ, ਨਿਕੋਟੀਨ ਅਤੇ ਤੰਬਾਕੂ ਦੀ ਲਤ ਖਿਲਾਫ« ਲੜੋਫ਼ਤੁੋਟ;। ਸਕੂਲ
ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ
ਅੱਜ ਦੇ ਦੌਰ ਵਿੱਚ ਤੰਬਾਕੂ ਅਤੇ ਨਿਕੋਟੀਨ (ਜਿਵੇਂ ਵੇਵ, ਤੰਬਾਕੂ ਅਤੇ ਸਿਗਰਟ) ਨੌਜਵਾਨੀ ਨੂੰ
ਗੁੰਮਰਾਹ ਕਰ ਰਹੇ ਹਨ। ਇਹ ਸਿਰਫ਼ੳਮਪ; ਇੱਕ ਬੁਰੀ ਆਦਤ ਨਹੀਂ, ਬਲਕਿ ਤੁਹਾਡੀ ਸਿਹਤ, ਸੁਪਨਿਆਂ
ਅਤੇ ਸੁਖੀ ਭਵਿੱਖ ਦਾ ਦੁਸ਼ਮਣ ਹੈ। ਸਾਡਾ ਪੰਜਾਬ ਅਣਖ ਅਤੇ ਤੰਦਰੁਸਤੀ ਲਈ ਜਾਣਿਆ
ਜਾਂਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਝੂਠੇ ਆਕਰਸ਼ਣ ਵਿੱਚ ਨਾ ਫਸੋ। ਆਪਣੀ
ਊਰਜਾ ਨੂੰ ਪੜ੍ਹਾਈ, ਖੇਡਾਂ ਅਤੇ ਚੰਗੀ ਸਿਹਤ ਵੱਲ ਲਗਾਓ। ਤੰਦਰੁਸਤੀ ਅਣਖੀਲੇ ਪੰਜਾਬ ਦੀ
ਸ਼ਾਨ ਨਹੀਂ, ਤੰਬਾਕੂ ਮੁਕਤ ਜੀਵਨ ਹੀ ਅਸਲ ਪਛਾਣ ਹੈ। ਇਸ ਦੋਰਾਨ ਜਾਣਕਾਰੀ ਦਿੰਦਿਆਂ
ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ੧੩ ਤੋਂ ੧੪ ਲੱਖ ਲੋਕ
ਤੰਬਾਕੂ ਦੇ ਇਸਤੇਮਾਲ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਆਪਣੀਅ ਜ਼ਿੰਦਗੀ ਗੁਆ
ਦਿੰਦੇ ਹਨ ਅਤੇ ਜੇਕਰ ਵਿਸ਼ਵ ਦੀ ਗੱਲ ਹੋਵੇ ਤਾਂ ਇਹ ਆਂਕੜਾ ੮੦ ਲੱਖ ਤੱਕ ਪਹੁੰਚ ਜਾਂਦਾ ਹੈ।
ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਜੀਵਨ ਪ੍ਰਤੀ ਆਪਣੀ
ਵਚਨਬੱਧਤਾ ਵਿੱਚ ਮਜ਼ਬੂਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਆਸ–ਪਾਸ ਦੇ ਲੋਕਾਂ ਨੂੰ
ਤੰਬਾਕੂ ਦੇ ਬੂਰੇ ਪ੍ਰਭਾਵ ਤੋਂ ਬਚਣ ਲਈ ਜਾਗਰੁਕ ਕਰਨ ਲਈ ਕਿਹਾ। ਸਭਾ ਦੀ ਸਮਾਪਤੀ
ਸਹੁੰ ਚੁੱਕ ਸਮਾਗਮ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਕਦੇ ਵੀ ਤੰਬਾਕੂ
ਉਤਪਾਦਾਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ।
ਖ਼ਬਰਾਂ
ਪੰਜਾਬ ਦੇ ਵਿਦਿਆਰਥੀਆਂ ਨੇ ਤੰਬਾਕੂ ਦੀ ਵਰਤੋਂ ਖਿਲਾਫ ਝੰਡਾ ਬੁਲੰਦ ਕੀਤਾ, ਤੰਬਾਕੂ ਵਿਰੋਧੀ ਦਿਵਸ ਮਨਾਇਆ
* ਤੰਬਾਕੂ ਵਿਰੋਧੀ ਦਿਵਸ
1 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



