ਬੈਂਕ ਨੇ ਲੋੜਵੰਦਾਂ ਨੂੰ 5 ਵਾਟਰ ਕੂਲਰ ਅਤੇ 5 ਵ੍ਹੀਲਚੇਅਰ ਵੰਡੀਆਂ
ਫਰੀਦਕੋਟ ,29 ਜੂਨ (ਤਰਸੇਮ ਚਾਨਣਾ ) ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ 119ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਖੇਤਰੀ ਦਫ਼ਤਰ, ਫਰੀਦਕੋਟ ਦੀ ਖੇਤਰੀ ਪ੍ਰਬੰਧਕ ਸ਼ੀਤਲ ਮਹਾਜਨ ਨੇ ਇੰਟਰਨੈਸ਼ਨਲ ਪੰਜਾਬੀ ਨਿਊਜ਼ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਂਕ ਦੇ 119ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ, ਉਨ੍ਹਾਂ ਨੇ ਆਈ.ਟੀ.ਆਈ. ਜਲਾਲਾਬਾਦ ਵਿਖੇ ਖੂਨਦਾਨ ਕੈਂਪ ਲਗਾਇਆ, ਜਿਸ ਵਿੱਚ 119 ਲੋਕਾਂ ਨੇ ਖੂਨਦਾਨ ਕੀਤਾ। ਬੈਂਕ ਦੇ ਪਿਛੋਕੜ 'ਤੇ ਰੌਸ਼ਨੀ ਪਾਉਂਦੇ ਹੋਏ, ਉਨ੍ਹਾਂ ਕਿਹਾ ਕਿ ਇਸਦੀ ਸਥਾਪਨਾ 1907 ਵਿੱਚ ਹੋਈ ਸੀ। 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੌਰਾਨ, ਬੈਂਕ ਨੇ ਉਨ੍ਹਾਂ ਲੋਕਾਂ ਨੂੰ ਵੀ ਭੁਗਤਾਨ ਕੀਤਾ ਜੋ ਪਾਕਿਸਤਾਨ ਵਿੱਚ ਬੈਂਕ ਵਿੱਚ ਆਪਣਾ ਪੈਸਾ ਛੱਡ ਕੇ ਭਾਰਤ ਵਾਪਸ ਆ ਗਏ ਸਨ। ਅੱਜ, ਬੈਂਕ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਾਖਾਵਾਂ ਹਨ। ਬੈਂਕ ਦਾ ਸਾਲਾਨਾ ਟਰਨਓਵਰ ਅਰਬਾਂ ਰੁਪਏ ਹੈ। ਪੰਜਾਬ ਐਂਡ ਸਿੰਧ ਬੈਂਕ ਹੁਣ ਇੱਕ ਸਰਕਾਰੀ ਮਾਲਕੀ ਵਾਲਾ ਬੈਂਕ ਹੈ ਜਿਸਦੀ 79.62% ਹਿੱਸੇਦਾਰੀ ਹੈ। ਇਸਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ।
ਇਸਦੀਆਂ ਭਾਰਤ ਭਰ ਵਿੱਚ 1,554 ਸ਼ਾਖਾਵਾਂ ਹਨ, ਜਿਨ੍ਹਾਂ ਵਿੱਚੋਂ 623 ਪੰਜਾਬ ਵਿੱਚ ਹਨ। ਇਸ ਮੌਕੇ, ਬੈਂਕ ਨੇ ਲੋੜਵੰਦਾਂ ਨੂੰ ਪੰਜ ਵ੍ਹੀਲਚੇਅਰਾਂ ਅਤੇ ਪੰਜ ਵਾਟਰ ਕੂਲਰ ਵੀ ਦਾਨ ਕੀਤੇ। ਬੈਂਕ ਦੇ ਜਨਰਲ ਮੈਨੇਜਰ ਅਸ਼ ਕੁਮਾਰ, ਪੀਯੂਸ਼ ਕੁਮਾਰ ਪੰਕਜ, ਕੇਸ਼ਵ ਕੁਮਾਰ, ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਫੋਟੋ ਕੈਪਸ਼ਨ 26 - ਫਰੀਦਕੋਟ - 08





