ਮੋਗਾ ,30 ਜੂਨ (ਜਸ਼ਨ )ਮੋਗਾ ਦੇ ਉੱਘੇ ਸਮਾਜ ਸੇਵੀ ਸੰਜੀਵ ਕੌੜਾ ਲੱਡੂ ਆਰੇ ਵਾਲੇ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਮੰਗਤ ਰਾਏ ਕੌੜਾ ਦਾ ਦੇਹਾਂਤ ਹੋ ਗਿਆ । ਮਾਤਾ ਮੁਖਤਿਆਰ ਕੌਰ ਧਰਮ ਪਤਨੀ ਕੈਪਟਨ ਲਛਮਣ ਸਿੰਘ ਸਰਪੰਚ 30 ਜੂਨ ਨੂੰ ਅਕਾਲ ਚਲਾਣਾ ਕਰ ਗਏ। ਸੰਜੀਵ ਕੌੜਾ ਲੱਡੂ ਆਰੇ ਵਾਲੇ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਤ ਰਾਏ ਕੌੜਾ ਦਾ ਦੇਹਾਂਤ 8 ਜੁਲਾਈ ਨੂੰ ਹੋਇਆ ਅਤੇ ਉਹਨਾਂ ਦਾ ਅੰਤਿਮ ਸਸਕਾਰ 10 ਜੁਲਾਈ ਸਵੇਰ 10 ਵਜੇ ਬੰਦ ਫਾਟਕ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਮੰਗਤ ਰਾਏ ਕੌੜਾ ਦੇ ਅਕਾਲ ਚਲਾਣੇ ਨੂੰ ਬਹੁਤ ਹੀ ਜਿਆਦਾ ਦੁੱਖਦਾਇਕ ਦੱਸਦਿਆਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਾਜਸੇਵੀ ਸ਼ਖਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ । ਪਰਿਵਾਰਕ ਮੈਂਬਰਾਂ ਸੰਜੀਵ ਲੱਡੂ, ਸੋਨੂ ,ਅਮਿਤ ਰਾਜਾ ਦੇ ਪਰਿਵਾਰਕ ਮਿੱਤਰਾਂ ਦਾ ਕਹਿਣਾ ਹੈ ਕਿ ਬਿਨਾ ਸ਼ੱਕ ਮੰਗਤ ਰਾਏ ਬਹੁਤ ਹੀ ਨੇਕ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ । ਉਹਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ, ਹੌਸਲਾ ਅਤੇ ਭਾਣਾ ਮੰਨਣ ਦੀ ਸ਼ਕਤੀ ਬਖ਼ਸ਼ਣ।
'ਇੰਟਰਨੈਸ਼ਨਲ ਪੰਜਾਬੀ ਨਿਊਜ਼'ਦੀ ਸਮੁੱਚੀ ਟੀਮ ਵਲੋਂ ਮੰਗਤ ਰਾਏ ਕੌੜਾ ਜੀ ਨੂੰ ਦਿਲੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।
ਸੰਜੀਵ ਕੌੜਾ ਲੱਡੂ ਆਰੇ ਵਾਲੇ ਦਾ ਫੋਨ ਨੰਬਰ ---+919814032035
ਗਿੱਲ ਰੋਡ, ਕਲਿਆਣ ਵਿਹਾਰ ਗਲੀ ਨੰਬਰ 2 ਮੋਗਾ





