ਕੈਨੇਡਾ,9 ਅਕਤੂਬਰ (ਕੁਲਤਾਰਨ ਸਿੰਘ ਪਧਿਆਣਾ): ਅਮਰੀਕਾ ਦੇ ਸੂਬੇ ਟੈਕਸਸ ਦੇ ਸ਼ਹਿਰ ਫੋਰਟ ਹੁੱਡ ਵਿਖੇ ਗੋਲੀਬਾਰੀ ਕਰ 13 ਜਣਿਆਂ ਨੂੰ ਮਾਰਨ ਅਤੇ 30 ਤੋਂ ਵੱਧ ਨੂੰ ਜ਼ਖ਼ਮੀ ਕਰਨ ਵਾਲੇ ਨਿਦਾਲ ਹਸਨ ਨੂੰ ਮਿਲਣ ਵਾਲੀ ਮੌਤ ਦੀ ਸਜ਼ਾ ਨੂੰ ਲਾਈਵ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸਦੀ ਸਜ਼ਾ ਨੂੰ ਦੁਨੀਆਂ ਲਾਈਵ ਵੇਖ ਸਕੇਗੀ। ਸਾਬਕਾ ਮੇਜਰ ਨਿਦਾਲ ਮਾਲਿਕ ਹਸਨ ਨੂੰ ਗੋਲੀ.ਆਂ ਮਾਰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਹੈ। ਇਹ ਸਜ਼ਾ 3 ਦਸੰਬਰ 2026 ਨੂੰ ਦੁਪਹਿਰ 1 ਵਜੇ ਫੋਰਟ ਹੁੱਡ ਵਿਖੇ ਦਿੱਤੀ ਜਾਵੇਗੀ ਅਤੇ ਇਸ ਨੂੰ ਲੋਕਾਂ ਲਈ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਅਰਬ ਮੁਲਕਾਂ ਵਿੱਚ ਤਾਂ ਇਸ ਤਰ੍ਹਾਂ ਸੁਣਿਆ ਸੀ ਪਰ ਅਮਰੀਕਾ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਲੋਕ ਮੌਤ ਦੀ ਸਜ਼ਾ ਮਿਲਦੀ ਲਾਈਵ ਵੇਖਣਗੇ।
ਇਹ 1961 ਤੋਂ ਬਾਅਦ ਅਮਰੀਕੀ ਫੌਜ ਦੀ ਪਹਿਲੀ ਮੌਤ ਦੀ ਸਜ਼ਾ ਹੋਵੇਗੀ ਅਤੇ 1945 ਤੋਂ ਬਾਅਦ ਫੌਜੀ ਗੋਲੀ.ਆਂ ਨਾਲ ਹੋਣ ਵਾਲੀ ਪਹਿਲੀ ‍ਮੌਤ ਦੀ ਸਜ਼ਾ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਕਿ ਇਸ ਨੂੰ ਲੋਕ ਵੇਖ ਸਕਣ ਤਾਂ ਜੋ ਉਹਨਾਂ ਨੂੰ ਅਜਿਹੇ ਅਪਰਾਧਾਂ ਦੀਆਂ ਗੰਭੀਰ ਸਜ਼ਾਵਾਂ ਦਾ ਪਤਾ ਲੱਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਸਨ ਨੂੰ 2016 ਵਿੱਚ ਫੌਜੀ ਅਦਾਲਤ ਨੇ 13 ਕਤਲਾਂ ਦਾ ਦੋਸ਼ੀ ਠਹਿਰਾਇਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਸੀ। ਉਸ ਦੀਆਂ ਸਾਰੀਆਂ ਅਪੀਲਾਂ ਖਾਰਜ ਹੋ ਚੁੱਕੀਆਂ ਹਨ। ਇਹ ਲਾਈਵ ਪ੍ਰਸਾਰਣ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ।