ਕੋਟ ਈਸੇ ਖਾਂ 20 ( ਜਸ਼ਨ ) ਸਥਾਨਕ ਕਸਬੇ ਦੀ ਧਾਰਮਿਕ ਸੰਸਥਾ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ, ਕੋਟ ਈਸੇ ਖਾਂ (ਰਜਿ:) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ੀਤਲਾ ਮਾਤਾ ਮੰਦਰ, ਹਿਮਾਚਲ ਪ੍ਰਦੇਸ਼ 'ਚ 27ਵਾਂ ਸਲਾਨਾ ਲੰਗਰ ਲਗਾਉਣ ਸਬੰਧੀ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਅਹਿਮ ਮੀਟਿੰਗ ਕਰਕੇ ਸਥਾਨਕ ਕਸਬੇ ਵਿੱਚ ਲੰਗਰ ਸੰਬੰਧੀ ਦਾਨ ਰਾਸ਼ੀ ਅਤੇ ਰਸਦ ਇਕੱਠੀ ਕਰਨੀ ਸ਼ੁਰੂ ਕੀਤੀ। ਇਸ ਮੌਕੇ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਸਬਾ,ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ-ਭੈਣਾਂ ਦੇ ਸਹਿਯੋਗ ਨਾਲ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਵੱਲੋਂ ਸ੍ਰੀ ਸ਼ੀਤਲਾ ਮਾਤਾ ਮੰਦਰ, ਹਿਮਾਚਲ ਪ੍ਰਦੇਸ਼ 'ਚ 27 ਵਾਂ ਸਲਾਨਾ ਲੰਗਰ 17 ਅਗਸਤ ਤੋਂ 21 ਅਗਸਤ 2026 ਤੱਕ ਬੜੀ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ। ਲੰਗਰ ਲਗਾਉਣ ਸਬੰਧੀ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ ਸਥਾਨਕ ਕਸਬੇ ਵਿੱਚੋਂ ਲੰਗਰ ਲਗਾਉਣ ਲਈ ਦਾਨ ਰਾਸ਼ੀ ਅਤੇ ਰਸਦ ਵੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਲੰਗਰ ਲਗਾਉਣ ਲਈ ਕਸਬੇ ਅਤੇ ਇਲਾਕੇ ਵਿੱਚ ਪਹਿਲਾਂ ਨਾਲੋਂ ਵੀ ਜਿਆਦਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਮਾਤਾ ਰਾਣੀ ਦੇ ਸਲਾਨਾ ਝੰਡੇ ਦੀ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਦਾਨੀ ਸੱਜਣ ਨੇ ਲੰਗਰ ਵਿੱਚ ਕੋਈ ਦਾਨ ਰਾਸ਼ੀ,ਕਿਸੇ ਤਰ੍ਹਾਂ ਦੀ ਕੋਈ ਰਸਦ ਜਾਂ ਕੋਈ ਹੋਰ ਸਮੱਗਰੀ ਦੇਣੀ ਹੋਵੇ ਤਾਂ ਉਹ ਲੰਗਰ ਕਮੇਟੀ ਦੇ ਕਿਸੇ ਵੀ ਸੇਵਾਦਾਰ ਨਾਲ ਸੰਪਰਕ ਕਰ ਸਕਦਾ ਹੈ।
ਖ਼ਬਰਾਂ
ਹਿਮਾਚਲ ਪ੍ਰਦੇਸ਼ 'ਚ 27ਵਾਂ ਸਲਾਨਾ ਲੰਗਰ ਲਗਾਉਣ ਸਬੰਧੀ ਤਿਆਰੀਆਂ ਸ਼ੁਰੂ
* 17 ਤੋਂ 21 ਅਗਸਤ ਤੱਕ ਲਗਾਇਆ ਜਾਵੇਗਾ ਸਲਾਨਾ ਲੰਗਰ
20 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



