ਮੋਗਾ, 18 ਅਗਸਤ (ਜਸ਼ਨ )-ਵਿਦੇਸ਼ੀ ਸਿੱਖਿਆ ਅਤੇ ਵੀਜ਼ਾ ਸਲਾਹਕਾਰੀ ਦੇ ਖੇਤਰ ਵਿਚ ਕੰਮ ਕਰ ਰਹੀ ਰਾਈਟਵੇ ਏਅਰਲਿੰਕਸ ਵੱਲੋਂ ਆਸਟਰੇਲੀਆ ਵਿਚ ਕਿਸਾਨਾਂ, ਪਸ਼ੂ ਪਾਲਕਾਂ, ਖੇਤੀਬਾੜੀ ਪੇਸ਼ੇਵਰਾਂ ਅਤੇ ਖੇਤੀਬਾੜੀ ਗ੍ਰੈਜੂਏਟਾਂ ਲਈ ਸਥਾਈ ਨਿਵਾਸ (ਪੀ.ਆਰ.) ਦੇ ਮੌਕਿਆਂ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੰਪਨੀ ਦੇ ਡਾਇਰੈਕਟਰ ਦੇਵਪ੍ਰਿਯ ਤਿਆਗੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟਰੇਲੀਆ ਦੀ ਹੁਨਰਮੰਦ ਪ੍ਰਵਾਸ ਸੂਚੀ ਵਿਚ ਖੇਤੀਬਾੜੀ, ਪਸ਼ੂ ਪਾਲਣ ਅਤੇ ਖੇਤੀ ਨਾਲ ਸਬੰਧਤ ਕਈ ਕਿੱਤੇ ਸ਼ਾਮਲ ਹਨ। ਉਨ੍ਹਾਂ ਅਨੁਸਾਰ ਢੁਕਵੇਂ ਪ੍ਰੋਫਾਈਲ ਵਾਲੇ ਉਮੀਦਵਾਰਾਂ ਲਈ ਕਰੀਬ ਤਿੰਨ ਸਾਲ ਦਾ ਖੇਤੀਬਾੜੀ ਤਜਰਬਾ, ਗ੍ਰੈਜੂਏਸ਼ਨ ਡਿਗਰੀ ਅਤੇ ਛੇ ਬੈਂਡ ਆਈਲੈਟਸ ਵਰਗੀਆਂ ਯੋਗਤਾਵਾਂ ਲਾਭਦਾਇਕ ਹੋ ਸਕਦੀਆਂ ਹਨ। ਪਹਿਲਾਂ ਵਿਦਿਆਰਥੀ ਵੀਜ਼ਾ ਰੱਦ ਹੋਣ ਵਾਲੇ ਉਮੀਦਵਾਰ ਵੀ ਆਪਣੀ ਮੌਜੂਦਾ ਯੋਗਤਾ, ਤਜਰਬੇ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਮੌਕਿਆਂ ਦੀ ਜਾਂਚ ਕਰ ਸਕਦੇ ਹਨ। ਰਾਈਟਵੇ ਏਅਰਲਿੰਕਸ ਵੱਲੋਂ ਜੇ-ਫਾਰਮ, ਖੇਤੀਬਾੜੀ ਆਮਦਨ ਦੇ ਸਬੂਤ ਅਤੇ ਹੋਰ ਦਸਤਾਵੇਜ਼ ਤਿਆਰ ਕਰਨ ਵਿਚ ਮਾਰਗਦਰਸ਼ਨ ਦੇਣ ਦੇ ਨਾਲ ਮੁਫ਼ਤ ਪ੍ਰੋਫਾਈਲ ਮੁਲਾਂਕਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਤਿਆਗੀ ਨੇ ਕਿਹਾ ਕਿ ਸਹੀ ਦਸਤਾਵੇਜ਼ ਅਤੇ ਯੋਗ ਮਾਰਗਦਰਸ਼ਨ ਕਿਸਾਨਾਂ ਤੇ ਪਸ਼ੂ ਪਾਲਕਾਂ ਦੇ ਵਿਦੇਸ਼ੀ ਪ੍ਰਵਾਸ ਲਈ ਮਦਦਗਾਰ ਸਾਬਤ ਹੋ ਸਕਦੇ ਹਨ।
ਖ਼ਬਰਾਂ
ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਆਸਟਰੇਲੀਆ ’ਚ ਪੀ.ਆਰ. ਦੇ ਮੌਕੇ : ਦੇਵ ਪ੍ਰਿਆ ਤਿਆਗੀ
* ਰਾਈਟਵੇ ਏਅਰਲਿੰਕਸ ਨੇ ਖੇਤੀਬਾੜੀ ਨਾਲ ਜੁੜੇ ਉਮੀਦਵਾਰਾਂ ਲਈ ਸਾਂਝੀ ਕੀਤੀ ਅਹਿਮ ਜਾਣਕਾਰੀ
19 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



