ਫਰੀਦਕੋਟ ,9 ਅਕਤੂਬਰ (ਬਲਵਿੰਦਰ ਹਾਲੀ) ਫਾਜਿਲਕਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਦੇ ਥਾਣਾ ਸਦਰ 'ਤੇ ਰੇਡ ਕੀਤੀ ਜਿੱਥੇ ਥਾਣੇਦਾਰ ਗੁਰਬਖਸ਼ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਹਾਲੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣੀ ਹੋਈ ਹੈ । ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਘੁਗਿਆਣਾ ਨਾਲ ਸੰਬੰਧਿਤ ਇਕ ਕੇਸ ਵਿੱਚ 80 ਹਜਾਰ ਰੁਪਏ ਰਿਸ਼ਵਤ ਲੈਣਾ ਤਹਿ ਹੋਇਆ ਸੀ, ਜਿਸ ਵਿੱਚ ਇੱਕ ਕਿਸ਼ਤ ਪਹਿਲਾਂ ਲੈ ਲਈ ਸੀ ਤੇ ਅੱਜ ਦੂਜੀ ਕਿਸ਼ਤ ਲੈਦਿਆ ਵਿਜ਼ੀਲੈਂਸ ਦੀ ਟੀਮ ਨੇ ਥਾਣੇਦਾਰ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਪੁਲੀਸ ਦੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਂਣਗੇ।
ਖ਼ਬਰਾਂ
ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ, ਥਾਣਾ ਸਦਰ 'ਤੇ ਵਿਜੀਲੈਂਸ ਦੀ ਰੇਡ, 80 ਹਜਾਰ ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਲੈਣ ਮੌਕੇ ਰੰਗੇ ਹੱਥੀ ਗ੍ਰਿਫ਼ਤਾਰ
9 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



