ਕੋਟ ਈਸੇ ਖਾਂ , 8 ਜੂਨ (ਜਸ਼ਨ ):ਪੰਜਾਬ 'ਚ “ਰੁੱਖ ਲਗਾਓ - ਵਾਤਾਵਰਨ ਬਚਾਓ” ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਸਮਾਜ ਸੇਵੀ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਪੌਦੇ ਲਗਾਏ ਵੀ ਜਾਣ ਤੇ ਉਹਨਾਂ ਦੀ ਸੰਭਾਲ ਵੀ ਕੀਤੀ ਜਾਵੇ ।ਇਸੇ ਲੜੀ ਤਹਿਤ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ
ਵੱਲੋਂ “ਵਿਸ਼ਵ ਵਾਤਾਵਰਨ ਦਿਵਸ” ਮੌਕੇ “ਰੁੱਖ ਲਗਾਓ-ਵਾਤਾਵਰਨ ਬਚਾਓ”
ਮੁਹਿੰਮ ਦਾ ਆਯੋਜਨ ਕੀਤਾ ਗਿਆ। ਸਕੂਲ ਜੋ ਕਿ ਵਿਦਿਆਰਥੀਆਂ ਨੂੰ
ਗੁਣਵੱਤਾ ਭਰਭੂੁਰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਅਤੇ ਨੈਤਿਕ ਕਦਰਾਂ-
ਕੀਮਤਾ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਸ ਮੌਕੇ ਸਹਾਇਕ
ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦੇ ਸ: ਦਵਿੰਦਰ ਸਿੰਘ ਲੋਟੇ
ਅਤੇ 13 ਪੰਜਾਬ ਬਟਾਲੀਅਨ ਐੱਨ.ਸੀ.ਸੀ ਫਿਰੋਜ਼ਪੁਰ ਦੇ ਕਮਾਡਿੰਗ ਅਫਸਰ ਕਰਨਲ
ਚੰਂਦਰ ਸੇਖਰ ਦੇ ਦਿਸ਼ਾ-ਨਿਰਦੇਸ਼ ਹੇਠ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ।
ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।
ਐੱਨ.ਸੀ.ਸੀ ਕੈਡਿਟਸ ਅਤੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ “ਗੁਰਦਆਰਾ
ਬਾਬਾ ਸਾਹਿਬ ਸਿੰਘ ਜੀ ਸ਼ਹੀਦ,ਖੋਸਾ ਪਾਡੋ” ਵਿਖੇ ਬਾਬਾ ਅਜੀਤ ਸਿੰਘ ਦੀ
ਨਿਗਰਾਨੀ ਹੇਠ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ
ਸ਼ੰਦੇਸ਼ ਦਿੱਤਾ। ਇਸ ਦੇ ਨਾਲ ਹੀ ਗੁਰਦਆਰਾ ਸਾਹਿਬ ਦੀ ਸਫ਼ੳਮਪ;ਾਈ ਕਰਕੇ ਸੇਵਾ
ਭਾਵਨਾ ਦਾ ਪ੍ਰਗਟਾਵਾ ਕੀਤਾ ਅਤੇ ਲੰਗਰ ਦੀ ਸੇਵਾ ਵਿੱਚ ਵੀ ਆਪਣਾ
ਯੋਗਦਾਨ ਪਾਇਆ।ਇਸ ਮੋਕੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ
ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ
ਕਿਹਾ ਕਿ ਵਾਤਾਵਰਨ ਦੀ ਸੁਰੱਖਿਆਂ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਹਰ
ਵਿਆਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ
ਚਾਹੀਦਾ ਹੈ ਅਤੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ
ਵਾਲੀਆਂ ਪੀੜ੍ਹੀਆਂ ਨੂੰ ਹਰਿਆਂ-ਭਰਿਆਂ ਵਾਤਾਵਰਨ ਮਿਲ ਸਕੇ।ਪ੍ਰਿੰਸੀਪਲ
ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ
ਰੁੱਖ ਧਰਤੀ ਦਾ ਅਨਮੋਲ ਖਜ਼ਾਨਾ ਹਨ। ਸਾਨੂੰ ਰੁੱਖ ਲਗਾਉਣ ਤੱਕ ਸੀਮਿਤ ਨਹੀ
ਰਹਿਣਾ ਚਾਹੀਦਾ, ਸਗੋ ਉਹਨਾਂ ਦੀ ਸੰਭਾਲ ਦਾ ਵੀ ਪ੍ਰਣ ਲੈਣਾ ਚਾਹੀਦਾ ਹੈ।e
ਖ਼ਬਰਾਂ
ਪੰਜਾਬ 'ਚ “ਰੁੱਖ ਲਗਾਓ - ਵਾਤਾਵਰਨ ਬਚਾਓ” ਮੁਹਿੰਮ ਨੂੰ ਭਰਵਾਂ ਹੁੰਗਾਰਾ
* ਵਿਸ਼ਵ ਵਾਤਾਵਰਨ ਦਿਵਸ
8 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



