ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਚੌਕਸੀ ਵਿਭਾਗ ਮਾਨਸਾ ਨੇ ਮਾਨਸਾ ਖੁਰਦ ਦੇ ਪਟਵਾਰੀ ਹਤੇਸ਼ ਕੁਮਾਰ ਨੂੰ ਇੱਕ ਵਿਅਕਤੀ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਉਸਦੇ ਦਫ਼ਤਰ ’ਚੋਂ ਹੀ ਇਹ ਪੈਸੇ ਲੈਂਦਿਆਂ ਦਬੋਚਿਆ। ਸ਼ਿਕਾਇਤ ਕਰਤਾ ਦਵਿੰਦਰ ਸਿੰਘ ਤੋਂ ਪਟਵਾਰੀ ਹਤੇਸ਼ ਕੁਮਾਰ ਨੇ ਪਿੰਡ ਮਾਨਸਾ ਖੁਰਦ ਵਿਖੇ ਅੱਧਾ ਕਿੱਲਾ ਜ਼ਮੀਨ ਦੇ ਤਬਦਾਲੇ ਲਈ 25 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਵਿਚੋਂ 10 ਹਜ਼ਾਰ ਰੁਪਏ ਪਹਿਲਾਂ ਉਸਨੇ ਵਸੂਲ ਲਏ ਸਨ। ਦਵਿੰਦਰ ਸਿੰਘ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਮੰਗਲਵਾਰ ਦੀ ਦੁਪਹਿਰ ਦਫ਼ਤਰ ਵਿਖੇ ਹੀ ਦਵਿੰਦਰ ਸਿੰਘ ਪਾਸੋਂ 8 ਹਜ਼ਾਰ ਰੁਪਏ ਹੋਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਹਤੇਸ਼ ਕੁਮਾਰ ਨੂੰ ਕਾਬੂ ਕਰ ਲਿਆ।
ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਪਟਵਾਰੀ ਹਤੇਸ਼ ਕੁਮਾਰ ਮਾਨਸਾ ਖੁਰਦ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਸਦੇ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖ਼ਬਰਾਂ
ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ,ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ
* 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
14 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



