ਜੋਗਿੰਦਰ ਸਿੰਘ ਮਾਨ
ਮਾਨਸਾ 13 ਅਕਤੂਬਰ:
ਮਾਨਸਾ ਵਿਖੇ ਅੱਜ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈਕੇ ਇੱਕ ਕਮੇਟੀ ਬਣਾਈ ਗਈ ਹੈ,ਜਿਸ ਵਲੋਂ ਫੈਸਲਾ ਕੀਤਾ ਹੈ ਕਿ ਪਰਸੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਮੇਟੀ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੇਪੀ ਗੌਰਵ ਯਾਦਵ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ।ਪੰਜਾਬ ਵਿੱਚ ਜੋ ਨਸ਼ਾ ਵਿਕ ਰਿਹਾ ਹੈ ਅਤੇ ਜੋ ਪਰਮਿੰਦਰ ਝੋਟੇ ਦਾ ਕਤਲ ਨਸ਼ਾ ਸਮਗਲਰਾਂ ਦੀ ਸ਼ਹਿ ਤੇ ਪੁਲੀਸ ਦੇ ਗੱਠਜੋੜ ਨਾਲ ਹੋਇਆ ਹੈ, ਉਸਦੀ ਸੀਬੀਆਈ ਤੋਂ ਮੰਗ ਕੀਤੀ ਹੈ। ਜਿੰਨਾ ਚਿਰ ਤਿੰਨੇ ਮੁੱਖ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਚਿਰ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਦਿਨ ਰਾਤ ਦਾ ਧਰਨਾ ਪੱਕੇ ਤੌਰ 'ਤੇ ਲੱਗਿਆ ਰਹੇਗਾ।
ਕਮੇਟੀ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਪੋਸਟ ਮਾਰਟਮ ਦੀ ਪੀਜੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ ਅਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਉਪਰ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਹੈ।
ਖ਼ਬਰਾਂ
ਪਰਵਿੰਦਰ ਝੋਟਾ ਕਤਲ; ਪੰਜਾਬ ਬੰਦ 15 ਅਕਤੂਬਰ ਨੂੰ,ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਨਹੀਂ,"ਪਰਵਿੰਦਰ ਝੋਟਾ ਇਨਸਾਫ ਕਮੇਟੀ" ਵਲੋਂ ਫੈਸਲਾ
* ਦਿਨ ਰਾਤ ਦਾ ਧਰਨਾ ਪੱਕੇ ਤੌਰ 'ਤੇ
13 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



