ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮਾਮਲੇ ਵਿੱਚ ਅੱਗਰਵਾਲ ਭਾਈਚਾਰੇ ਨੇ ਵੀ ਇਨਸਾਨੀਅਤ ਦੇ ਨਾਤੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ਼ੁਭਾਸ਼ ਰਾਮ ਡਰਾਮਟਿਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ, ਪ੍ਰੈਸ ਸਕੱਤਰ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਨਸ਼ੇ ਦੇ ਖਿਲਾਫ਼ ਅਵਾਜ਼ ਚੁੱਕਦਾ ਸੀ। ਉਨ੍ਹਾਂ ਕਿਹਾ ਕਿ ਅੱਗਰਵਾਲ ਭਾਈਚਾਰੇ ਵੱਲੋਂ ਉਸਦੇ ਕਤਲ ਦੀ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਅੰਦਰ ਵਾਪਰੀ ਇਹ ਘਟਨਾ ਦੁਖਦਾਈ ਅਤੇ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ਉਨ੍ਹਾਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਲੈਕੇ ਮਾਨਸਾ ਵਿੱਚ ਦੁਸਹਿਰਾ ਉਤਸਵ ਪ੍ਰੋਗਰਾਮ ਅਤੇ ਰਾਮ ਲੀਲਾ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪ੍ਰਤੀ ਸਭ ਨੂੰ ਹਮਦਰਦੀ ਅਤੇ ਸੰਵੇਦਨਾ ਹੈ, ਜਿਸ ਕਰਕੇ ਇਹ ਪ੍ਰੋਗਰਾਮ ਰੱਦ ਕੀਤੇ ਗਏ ਹਨ।
ਖ਼ਬਰਾਂ
ਪਰਵਿੰਦਰ ਝੋਟਾ ਕਤਲ ਕਾਂਡ: ਹਮਾਇਤ ’ਤੇ ਆਇਆ ਅੱਗਰਵਾਲ ਭਾਈਚਾਰਾ,ਦੁਸਹਿਰਾ ਅਤੇ ਰਾਮਲੀਲਾ ਪ੍ਰੋਗਰਾਮ ਰੱਦ
17 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



