ਮੋਗਾ, 14 ਜੁਲਾਈ (ਹਰਦੀਪ ਸਿੰਘ )ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ
ਐੱਨ.ਸੀ.ਸੀ ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ।ਜਿੱਥੇ ਪੜ੍ਹਾਈ ਅਤੇ ਖੇਡਾਂ ਦੇ
ਨਾਲ ਨਾਲ ਸਮੇਂ –ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ
ਹਨ।ਇਸੇ ਤਹਿਤ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਡਿੰਗ ਅਫਸਰ ਸੁਨੀਲ ਕੁਮਾਰ
ਦੀ ਯੋਗ ਅਗਵਾਈ ਹੇਠ ਹੇਮਕੁੰਟ ਸਕੂਲ “ਪੇਪਰ ਬੈਗ ਡੇਅ” ਮਨਾਇਆ ਗਿਆ।
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਐੱਮ.ਡੀ.ਮੈਡਮ
ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੇਪਰ
ਬੈਗ ਡੇਅ ਹਰ ਸਾਲ 12 ਜੁਲਾਈ ਨੂੰ ਮਨਾਇਆਂ ਜਾਂਦਾ ਹੈ । ਇਸ ਦਾ ਮੁੱਖ ਉਦੇਸ਼
ਵਾਤਾਵਰਣ ਨੂੰ ਪਲਾਸਟਿਕ ਮੁਕਤ ਰੱਖਦੇ ਹੋਏ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ-ਸਾਫ
ਵਾਤਾਵਰਣ ਮੁਹੱਈਆਂ ਕਰਵਾਉਣਾ ਹੈ।ਵਿਦਿਆਰਥੀ ਜਿਹੜੇ ਭਵਿੱਖੀ ਪੀੜ੍ਹੀ ਹਨ ਉਹਨਾਂ
ਨੂੰ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਪੇਪਰ ਬੈਗ ਦੀ ਵਰਤੋਂ ਕਰਨ ਜਾਗਰੂਕ ਕੀਤਾ।
ਇਸ ਉਦੇਸ਼ ਨਾਲ ਹੀ ਐੱਨ.ਸੀ.ਸੀ ਕੈਡਿਟਸ ਨੇ ਸਾਰੇ ਵਿਦਿਆਰਥੀਆਂ ਨੂੰ ਪਲਾਸਟਿਕ ਬੈਗ ਦੀ
ਵਰੋਤਂ ਨਾ ਕਰਕੇ ਪੇਪਰ ਬੈਗ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ। । ਇਸ ਮੌਕੇ ਪ੍ਰਿੰਸੀਪਲ
ਰਮਨਜੀਤ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿ ਪਲਾਸਟਿਕ ਹਾਨੀਕਾਰਕਰ
ਹੈ ਇਸ ਨੂੰ ਨਸ਼ਟ ਹੋਣ ਵਿੱਚ ਵੀ ਹਜ਼ਾਰਾਂ ਸਾਲ ਲੱਗਦੇ ਹਨ।ਦੁਨੀਆਂ ਭਰ ਸਮੁੰਦਰ ਵਿੱਚ
ਪਲਾਸਟਿਕ ਕਚਰਾ ਜਮ੍ਹਾਂ ਹੋ ਰਿਹਾ ਹੈ ਜਿਸ ਨਾਲ ਸੁਮੰਦਰੀ ਜੀਵ ਮਰ ਰਹੇ ਹਨ। ਇਸ ਲਈ ਸਾਨੂੰ
ਪਲਾਸਟਿਕ ਦੇ ਬਦਲੇ ਕਾਗਜ਼ ਦੀਆਂ ਥੈਲੀਆ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ
ਏ.ਐੱਨ.ੳ ਸਿਮਰਨਜੀਤ ਕੌਰ ਹਾਜ਼ਰ ਸਨ।