
ਵੈੱਲਫੇਅਰ ਸੁਸਾਇਟੀ ਫਰੀਦਕੋਟ ਵੱਲੋਂ ਹੇਮਕੁੰਟ ਸਕੂਲ ਵਿਖੇ ਲਗਾਏ ਪੌਦੇ
ਕੋਟ ਈਸੇ ਖਾਂ , 8 ਜੂਨ (ਜਸ਼ਨ ):ਵਿਸ਼ਵ ਵਾਤਾਵਰਣ ਮੌਕੇ ਹੇਮਕੁੰਂਟ ਸਕੂਲ ਕੋਟ-ਈਸੇ-ਖਾਂ ਵਿਖੇ ਵਾਤਵਰਨ
ਸੰਭਾਲ ਦਾ ਸ਼ੰਦੇਸ਼ ਦਿੰਦਿਆਂ ਸਕੂਲ ਕੈਂਪਸ ਵਿੱਚ ਸੀਨੀਅਰ ਸਿਟੀਜ਼ਨ ਵੈਲਫੇਅਰ
ਸੋਸਾਇਟੀ (ਰਜਿ.) ਕੋਟਕਪੁਰਾ, ਗੁੱਡ ਮਾਰਨਿੰਗ ਵੈਲਫੇਅਰ ਕਲੱਬ (ਰਜਿ.) ਅਤੇ ਰਾਮ
ਮਹੁੰਮਦ ਸਿੰਘ ਵੈਲਫੇਅਰ ਸੋਸਾਇਟੀ (ਰਜਿ.) ਦੇ ਨੁਮਾਇੰਦਿਆਂ ਅਤੇ ਸਕੂਲ
ਅਧਿਆਪਕਾਂ ਵੱਲੋਂ ਪੌਦੇ ਲਗਾਏ ਗਏ।ਸੋਸਾਇਟੀ ਦੇ ਮੁੱਖ ਅਹੁਦੇਦਾਰ
ਡਾ. ਦੇਵ ਰਾਜ ਮੋਗੇਵਾਲਾ (ਚੇਅਰਮੈਨ) , ਪ੍ਰੋ.ਹਰਬੰਸ ਸਿੰਘ ਪਦਮ
(ਪ੍ਰਧਾਨ), ਲੈਕਚਰਾਰ ਮੁਖਤਿਆਰ ਸਿੰਘ ਮੱਟੂ (ਜਰਨਲ ਸਕੱਤਰ ), ਮਾਸਟਰ ਸੋਮ
ਨਾਥ ਅਰੋੜਾ (ਖਜ਼ਾਨਚੀ), ਸ੍ਰੀ ਸੁਰਿੰਦਰ ਸਚਦੇਵਾ (ਸਾਬਕਾ ਐੱਮ.ਸੀ) ਅਤੇ
ਰਾਜੂ ਸਚਦੇਵਾ ਐੱਮ.ਸੀ ਨੇ ਰੁੱਖ ਲਗਾ ਕੇ ਵਾਤਾਵਰਣ ਦੀ ਸੰਭਾਲ ਲਈ
ਆਪਣਾ ਯੋਗਦਾਨ ਪਾਇਆਂ ਅਤੇ ਸਮਾਜ ਨੰੁ ਵੱਧ ਤੋਂ ਵੱਧ ਰੁੱਖ ਲਗਾਉਣ
ਲਈ ਪ੍ਰੇਰਿਤ ਕੀਤਾ।
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਾਡਾ ਸਾਂਝਾ ਫਰਜ਼ ਹੈ।ਉਹਨਾਂ ਕਿਹਾ ਕਿ ਹਰ ਵਿਅਕਾਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾ
ਕੇ ਉਸਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ
ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।




