ਗੁਰਦਾਸਪੁਰ, 17 ਮਈ (ਜਸ਼ਨ ) ਧਾਰੀਵਾਲ ਨਗਰ ਕੌਂਸਲ 'ਚ ਉਮੀਦਵਾਰਾਂ ਦੇ ਕਾਗਜ਼ ਨਾਮਜ਼ਦ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਦੇਸ਼ ਵਿਚ ਹਾਲੀਆ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਲ ਦੇ ਭਾਅ ਨਹੀਂ ਵਧਾਏ ਸਨ ਪਰ ਹੁਣ ਚੋਣਾਂ ਦਾ ਦੌਰ ਖ਼ਤਮ ਹੁੰਦੀਆਂ ਹੀ ਰੇਟ ਵਧਾ ਦਿਤੇ ਗਏ ਨੇ। ਉਹਨਾਂ ਕਿਹਾ ਅਜੇ ਤਾਂ ਪਹਿਲੀ ਕਿਸ਼ਤ ਹੈ ਸਰਕਾਰ ਦੋ ਤਿੰਨ ਵਾਰ ਹੋਰ ਰੇਟ ਵਧਾਏਗੀ । ਐਸ ਡੀ ਐਮ ਅਨੂਪ੍ਰੀਤ ਕੌਰ ਰੰਧਾਵਾ ਦੀ ਗ੍ਰਿਫਤਾਰੀ ਤੇ ਬੋਲਦੇ ਉਹਨਾਂ ਕਿਹਾ ਕਿ ਰਿਸ਼ਵਤਖੋਰੀ ਨੂੰ ਖਤਮ ਕਰਨ ਵਾਲੇ ਵਿਭਾਗ ਤੇ ਛਾਪੇ ਮਾਰੀਆਂ ਹੋ ਰਹੀਆਂ ਹਨ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਾਰਾ ਸਿਸਟਮ ਹੀ ਵਿਕਾਊ ਹੈ।
ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪੀਐਸਓ ਦੇ ਘਰ ਵੀ ਛਾਪੇਮਾਰੀ ਹੋਈ ਅਤੇ ਉਸਦੇ ਵੱਲੋਂ ਕੋਠੇ ਤੋਂ ਨੋਟਾਂ ਦੇ ਭਰੇ ਬੈਗ ਸੁੱਟੇ ਗਏ ਸਨ। ਇਸ ਤੋਂ ਵੱਡੀ ਹੋਰ ਮਿਸਾਲ ਲੋਕਾਂ ਨੂੰ ਕੀ ਚਾਹੀਦੀ ਹੈ ਕਿ ਇਹ ਪੂਰੇ ਸਿਸਟਮ ਦੇ ਵਿੱਚ ਹੀ ਰਿਸ਼ਵਤਖ਼ੋਰੀ ਹੈ।