ਮੋਹਾਲੀ, 23 ਅਗਸਤ(ਜਸ਼ਨ ) ਮੋਹਾਲੀ ਦੇ ਬਲੌਂਗੀ ਬਾਜ਼ਾਰ ਵਿੱਚ ਨਿਹੰਗ ਬਾਣੇ ਵਿੱਚ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਨੇ ਇੱਕ ਨੌਜਵਾਨ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਨੌਜਵਾਨ ਦਾ ਸੱਜਾ ਹੱਥ ਵੱਢਿਆ ਗਿਆ । ਜ਼ਖ਼ਮੀ ਹੋਏ ਬਲੌਂਗੀ ਵਾਸੀ ਜਗਮੀਤ ਸਿੰਘ ਨੂੰ ਪੀ ਜੀ ਆਈ ਦਾਖ਼ਲ ਕਰਵਾਇਆ ਗਿਆ ਹੈ ।
ਜਾਣਕਾਰੀ ਮੁਤਾਬਕ ਬਾਜ਼ਾਰ ਵਿੱਚ ਜਾਮ ਲੱਗ ਜਾਣ ਕਾਰਨ ਵਿਵਾਦ ਸ਼ੁਰੂ ਹੋਇਆ।
ਮੋਗਾ ਅਤੇ ਫਰੀਦਕੋਟ ਨਾਲ ਸਬੰਧਿਤ ਨਿਹੰਗ ਗੁਰਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਜਗਮੀਤ ਸਿੰਘ ’ਤੇ ਖੰਡੇ ਨਾਲ ਹਮਲਾ ਕੀਤਾ ਪਰ ਥਾਣਾ ਬਲੌਂਗੀ ਪੁਲਿਸ ਨੇ ਕਾਰਵਾਈ ਕਰਦਿਆਂ ਗੁਰਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਖ਼ਬਰਾਂ
ਮੋਗਾ ਫਰੀਦਕੋਟ ਦੇ ਨਿਹੰਗਾਂ ਨੇ ਨੌਜਵਾਨ ਦਾ ਹੱਥ ਵੱਢਿਆ
* ਬਾਜ਼ਾਰ ‘ਚ ਲਗੇ ਜਾਮ ਕਾਰਨ ਤਕਰਾਰ ਨੇ ਧਾਰਿਆ ਗੰਭੀਰ ਰੂਪ
23 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



