ਮੋਗਾ, 22 ਜੂਨ ( ਜਸ਼ਨ )-ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ (ਰਜਿ. 127) ਵੱਲੋਂ ਮੋਗਾ ਨਗਰ ਨਿਗਮ ਦੀ ਨਵ ਨਿਯੁਕਤ ਮੇਅਰ ਵਿਨਯਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ 29 ਅਗਸਤ ਨੂੰ ਮੋਗਾ ਦੀ ਦਾਣਾ ਮੰਡੀ ਵਿੱਚ ਹੋਣ ਵਾਲੇ ਮਾਂ ਭਗਵਤੀ ਜਾਗਰਨ ਸੰਬੰਧੀ ਨਿਮੰਤਰਣ ਪੱਤਰ ਵੀ ਭੇਟ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਮੁੱਖ ਮੈਂਬਰ ਮੋਹਨ ਲਾਲ ਗੋਇਲ, ਕ੍ਰਿਸ਼ਨ ਤਿਆਲ, ਦਿਨੇਸ਼ ਜਿੰਦਲ, ਪਰਵੀਨ ਗੋਇਲ, ਸੁਮੇਸ਼ ਮਿੱਤਲ, ਸ਼ੈਂਕੀ ਤਿਆਲ, ਸੁਰਿੰਦਰ ਸ਼ਿੰਦਾ, ਮੋਹਿਤ ਮਿੱਤਲ, ਨਿਤਿਨ ਮਿੱਤਲ, ਖੁਸ਼ਦੀਪ ਗੋਇਲ, ਹਰੀਸ਼ ਜਿੰਦਲ, ਰਮਨ ਮੱਕੜ ਅਤੇ ਰਾਕੇਸ਼ ਸਿਤਾਰਾ ਹਾਜ਼ਰ ਸਨ।
ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ 29 ਅਗਸਤ ਨੂੰ ਹੋਣ ਵਾਲੇ ਮਾਂ ਭਗਵਤੀ ਜਾਗਰਨ ਵਿੱਚ ਭਜਨ ਸਮਰਾਟ ਮਨੀ ਲਾਡਲਾ ਅਤੇ ਭਜਨ ਗਾਇਕਾ ਅੰਜਲੀ ਤ੍ਰਿਵੇਦੀ ਵੱਲੋਂ ਭਜਨ ਪੇਸ਼ ਕੀਤੇ ਜਾਣਗੇ। ਜਾਗਰਨ ਦੌਰਾਨ ਭਵਿਆ ਪੰਡਾਲ ਸਜਾਇਆ ਜਾਵੇਗਾ ਅਤੇ ਮਾਂ ਭਗਵਤੀ ਦਾ ਦਿਵਯ ਦਰਬਾਰ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ ਮੌਕੇ ਮੇਅਰ ਵਿਨਯਪਾਲ ਕੌਰ ਨੇ ਐਸੋਸੀਏਸ਼ਨ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਨਗਰ ਨਿਗਮ ਮੋਗਾ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰਦਾ ਰਹੇਗਾ।