ਮੋਗਾ 6 ਜੁਲਾਈ (ਜਸ਼ਨ ) ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਮੋਗਾ ਸ਼ਹਿਰ ਦੇ ਵੱਖ ਵੱਖ ਸਰਕਲਾਂ ਵਿੱਚ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਨੇ । ਨਿਯੁਕਤ ਹੋਣ ਵਾਲਿਆਂ ਵਿੱਚ ਮੋਗ ਜੀਤ ਸਿੰਘ ਤੋਂ ਅਮਰਿੰਦਰ ਸਿੰਘ, ਮੋਗਾ ਮਹਿਲਾ ਸਿੰਘ ਤੋਂ ਸੁਖਮੰਦਰ ਸਿੰਘ, ਦੁੱਨੇਕੇ ਤੋਂ ਸਤਨਾਮ ਸਿੰਘ ਸੰਧੂ, ਰਾਮਗੰਜ ਮੰਡੀ ਤੋਂ ਜੈਦੀਪ ਸਿੰਘ, ਗੋਧੇ ਵਾਲਾ ਤੋਂ ਜਸ਼ਨਦੀਪ ਸਿੰਘ ਅਰੋੜਾ, ਲੰਡੇਕੇ ਤੋਂ ਜਸਪ੍ਰੀਤ ਸਿੰਘ ਜੱਸਾ, ਕੱਚਾ ਦੁਸਾਂਝ ਰੋਡ ਤੋਂ ਗੁਰਪ੍ਰੀਤ ਸਿੰਘ ਅਤੇ ਅਮ੍ਰਿਤਸਰ ਰੋਡ ਤੋਂ ਜਸਪ੍ਰੀਤ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤੇ। ਇਸੇ ਤਰ੍ਹਾਂ ਹੋਰ ਨਿਯੁਕਤੀਆਂ ਵਿੱਚ ਯੂਥ ਆਗੂ ਰਾਜਵੀਰ ਸਿੰਘ ਮੀਤ ਪ੍ਰਧਾਨ, ਪਰਮਦੀਪ ਸਿੰਘ ਸਕੱਤਰ, ਸਤਨਾਮ ਸਿੰਘ ਮੀਤ ਪ੍ਰਧਾਨ, ਅਰਵ ਅਰੋੜਾ ਜੁਆਇੰਟ ਸਕੱਤਰ ਅਤੇ ਪਰਮਵੀਰ ਸਿੰਘ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਨਿਯੁਕਤ ਕੀਤੇ ਨੌਜ਼ਵਾਨਾਂ ਨੂੰ ਵਧਾਈ ਦੇਣ ਦੇ ਨਾਲ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਚੁਣੇ ਗਏ ਸਾਰੇ ਸਰਕਲ ਪ੍ਰਧਾਨਾਂ ਅਤੇ ਨਵੇਂ ਚੁਣੇ ਯੂਥ ਆਗੂਆਂ ਨੇ ਸੰਜੀਤ ਸਿੰਘ ਸੰਨੀ ਗਿੱਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਲਈ ਸਾਡੇ ਮੋਗਾ ਦੇ ਯੂਥ ਪ੍ਰਧਾਨ ਸੁਖਬੀਰ ਸਿੰਘ ਗਿੱਲ ਅਤੇ ਸਹਿਰੀ ਜ਼ਿਲ੍ਹਾ ਯੂਥ ਪ੍ਰਧਾਨ ਦੇਬਸੀਸ ਮਲਿਕ ਹੋਰਾਂ ਦਾ ਵਿਸ਼ੇਸ ਯੋਗਦਾਨ ਹੈ ਅਤੇ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੋਰ ਪਾਰਟੀਆਂ ਨੂੰ ਛੱਡ ਕੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਆਕੇ ਖੁਸੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂਆਂ ਤੇ ਪਾਰਟੀ ਦੀ ਵੱਡੀ ਜੁੰਮੇਵਾਰੀ ਹੁੰਦੀ ਹੈ ਅਤੇ ਹਰ ਚੋਣ ਵਿੱਚ ਨੌਜਵਾਨ ਆਗੂਆਂ ਦਾ ਵਿਸ਼ੇਸ ਯੋਗਦਾਨ ਹੁੰਦਾ ਹੈ ਅਤੇ ਨੌਜਵਾਨ ਆਗੂ ਪਾਰਟੀ ਦਾ ਸੁਨਿਹਰਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਹੀ ਪਾਰਟੀ ਦੀ ਵਾਗਡੋਰ ਸਾਂਭਣੀ ਹੁੰਦੀ ਹੈ ਇਸ ਲਈ ਪਾਰਟੀ ਵਿੱਚ ਯੂਥ ਦਾ ਵਿਸ਼ੇਸ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਅਤੇ ਇਨ੍ਹਾਂ ਚੋਣਾਂ ਵਿੱਚ ਯੂਥ ਅਕਾਲੀ ਦਲ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ। ਸੰਨੀ ਗਿੱਲ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਆਪਣੀ ਖੇਤਰੀ ਪਾਰਟੀ ਨੂੰ ਲਿਆਉਣ ਲਈ ਉਤਾਵਲੇ ਹਨ ਕਿਉਂਕਿ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਅਤੇ ਆਪ ਪਾਰਟੀ ਤੋਂ ਅੱਕੇ ਲੋਕ ਹੁਣ ਆਪ ਵਾਲਿਆਂ ਨੂੰ ਦਿੱਲੀ ਵੱਲ ਭਜਾਉਣਗੇ ਅਤੇ ਆਪ ਪਾਰਟੀ ਦੀਆਂ ਜਮਾਨਤਾਂ ਜਬਤ ਕਰਵਾਉਣਗੇ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਯੂਥ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਦੇਬਸੀਸ ਮਲਿਕ, ਸੁਖਬੀਰ ਸਿੰਘ ਗਿੱਲ, ਜੋਏਦੀਪ ਸ਼ਰਮਾ, ਨਵਦੀਪ ਸਿੰਘ ਨਿੰਮਾ ਲੰਢੇਕੇ ਆਦਿ ਹਾਜ਼ਰ ਸਨ।